ਮਹਿਲਾ ਦਿਵਸ ਨੂੰ ਮਨਾਉਣ ਸਬੰਧੀ ਕੀਤੀ ਗਈ ਮੀਟਿੰਗ- ਡਾਕਟਰ ਖੇੜਾ


ਜਲੰਧਰ/ਮੋਹਾਲੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੀ ਇਕ ਸਾਂਝੀ ਮੀਟਿੰਗ ਮੋਹਾਲੀ ਵਿਖੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਕੌਰ ਅਤੇ ਸੀਮਾ ਨਾਗਪਾਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਚੇਅਰਮੈਨ ਐਂਟੀ ਕ੍ਰਾਈਮ ਸੈਲ ਮੈਡਮ ਰਮਨੀਤ ਐਸ ਮੁਖਰਜੀ, ਡਾਕਟਰ ਗੁਰਦੀਪ ਸਿੰਘ ਚੇਅਰਮੈਨ ਐਂਟੀ ਕ੍ਰਾਈਮ ਸੈਲ ਇੰਡੀਆ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਹਰਨੇਕ ਸਿੰਘ ਸੇਖੋਂ ਜਨਰਲ ਸਕੱਤਰ ਚੰਡੀਗੜ੍ਹ, ਹਿਤੇਸ਼ ਗਰਗ ਅਤੇ ਬਲਵੰਤ ਸਿੰਘ ਨੂੰ ਮੈਂਬਰ ਚੰਡੀਗੜ੍ਹ ਬਣਾ ਕੇ ਸ਼ਨਾਖ਼ਤੀ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਮੌਕੇ ਸੰਸਥਾ ਵੱਲੋਂ ਨਾਰੀ ਚੇਤਨਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਘੱਟੋ ਘੱਟ 21 ਔਰਤਾਂ ਦਾ ਐਂਚ ਆਰ ਐਮ ਅਵਾਰਡ 2022 ਨਾਲ ਸਨਮਾਨ ਕੀਤਾ ਜਾਵੇਗਾ । ਇਹ ਅਵਾਰਡ ਮੌਕੇ ਮੁਤਾਬਿਕ ਵੱਧ ਘੱਟ ਵੀ ਹੋ ਸਕਦੇ ਹਨ। 2 ਮਾਰਚ ਤੱਕ ਅਵਾਰਡ ਲਈ ਔਰਤਾਂ ਦੀ ਚੌਣ ਕੀਤੀ ਜਾਵੇਗੀ । ਉਸ ਤੋਂ ਬਾਅਦ ਕੋਈ ਵੀ ਨਵਾਂ ਨਾਂ ਨਹੀਂ ਲਿਆ ਜਾਵੇ ਗਾ। ਇਹ ਪ੍ਰੈਗਾਮ ਮਿਡਵੇ ਰਿਸੋਰਟਸ ਲਾਂਡਰਾਂ ਰੋਡ ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। 60 ਹੋਰ ਵੀ ਔਰਤਾਂ ਨੂੰ ਮਨੁੱਖੀ ਅਧਿਕਾਰ ਮੰਚ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਇਹ ਉਹ ਔਰਤਾਂ ਹੋਣਗੀਆਂ ਜਿਨ੍ਹਾਂ ਨੇ ਸਮਾਜ ਵਿੱਚ ਵਧੀਆ ਸੇਵਾਵਾਂ ਅਤੇ ਮੰਚ ਲਈ ਅੱਗੇ ਆ ਕੇ ਤਨੋਂ ਮਨੋਂ ਧਨੋ ਕੰਮ ਕੀਤਾ ਹੋਵੇ ਗਾ। ਹੋਰਨਾਂ ਤੋਂ ਇਲਾਵਾ ਰੇਨੂੰ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵਿੰਗ , ਸੰਤੋਖ ਸੈਕਟਰੀ, ਰਾਜ ਕੌਰ ਪ੍ਰਧਾਨ ਖਰੜ , ਹਰਪ੍ਰੀਤ ਕੌਰ ਚੇਅਰਪਰਸਨ ਇਸਤਰੀ ਵਿੰਗ, ਰਿੰਕੂ ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਪਰਮਪਾਲ ਸਿੰਘ ਅਡਵਾਈਜ਼ਰ ਜ਼ਿਲ੍ਹਾ ਮੋਹਾਲੀ ,ਜਸਪ੍ਰੀਤ ਕੌਰ ਅਡਵਾਈਜ਼ਰ, ਦੀਪਕ ਚੇਅਰਮੈਨ ਯੂਥ ਵਿੰਗ, ਪਟਵਾਰੀ, ਪ੍ਰਭਜੋਤ ਸਿੰਘ ਉਪ ਪ੍ਰਧਾਨ ਯੂਥ ਵਿੰਗ ਮੀਨਾਕਸ਼ੀ ਸ਼ਰਮਾ ਉਪ ਪ੍ਰਧਾਨ  ਅਤੇ ਮਲਕੀਤ ਕੌਰ ਸੰਧੂ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਦੀ ਸਮੂਚੀ ਕਾਰਵਾਈ ਮੈਡਮ ਰਮਨੀਤ ਐਸ ਮੁਖਰਜੀ ਨੇ ਚਲਾਈ।

Post a Comment

0 Comments