ਮੋਹਾਲੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਨਾਉਣ ਲਈ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਚੇਅਰਪਰਸਨ ਇਸਤਰੀ ਵਿੰਗ ਮਲਕੀਤ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਵਿਸ਼ੇਸ਼ ਤੌਰ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਹਰਪ੍ਰੀਤ ਕੌਰ ਨੂੰ ਚੇਅਰਪਰਸਨ ਇਸਤਰੀ ਵਿੰਗ ਬਲਾਕ ਖਰੜ ਅਤੇ ਰਾਜਿੰਦਰ ਕੌਰ ਨੂੰ ਪ੍ਰਧਾਨ ਇਸਤਰੀ ਵਿੰਗ ਬਲਾਕ ਮਾਜਰੀ ਨੂੰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਨਾਰੀ ਚੇਤਨਾ ਸੈਮੀਨਾਰ 08 ਮਾਰਚ ਨੂੰ ਖਰੜ ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਸੈਮੀਨਾਰ ਲਈ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਸੈਮੀਨਾਰ ਨੂੰ ਹਰ ਤਰ੍ਹਾਂ ਨਾਲ ਕਾਮਯਾਬ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਵੇ। ਹੋਰਨਾਂ ਤੋਂ ਇਲਾਵਾ ਹਰਚਰਨ ਕੌਰ ਗੋਲਡੀ ਪ੍ਰਧਾਨ ਬਲਾਕ ਮੋਰਿੰਡਾ, ਪਰਮਜੀਤ ਕੌਰ , ਪਰਮਿੰਦਰ ਕੌਰ ਪ੍ਰਧਾਨ, ਮਨਦੀਪ ਕੌਰ, ਰਾਜ ਕੌਰ ਪ੍ਰਧਾਨ ਖਰੜ ਅਤੇ ਪ੍ਰਭਪੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਮੋਹਾਲੀ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
0 Comments