ਪਿੰਡ ਮੁਹੱਦੀਪੁਰ ਵਾਸੀਆਂ ਵਲੋਂ ਨਗਰ ਕੀਤਰਨ ਅਤੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ


ਸਮੂਹ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ, ਗੁਰੂ ਕੇ ਲੰਗਰ ਛਕਾਏ

ਆਦਮਪੁਰ/ਜਲੰਧਰ ( ਅਮਰਜੀਤ ਸਿੰਘ, ਹਰਦੀਪ ਸਿੰਘ)- ਸਰਕਲ ਪਤਾਰਾ ਦੇ ਪਿੰਡ ਉੱਚਾ ਵਿਖੇ ਮੋਜੂਦ ਡੇਰਾ ਬਾਪੂ ਮੰਗਲ ਦਾਸ ਜੀ ਤੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਤਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ ਸਜਾਇਆ ਗਿਆ। ਇਸ ਨਗਰ ਕੀਰਤਨ ਨੇ ਸਰਕਲ ਪਤਾਰਾ ਦੇ ਪਿੰਡਾਂ ਦੀ ਪ੍ਰਕਰਮਾਂ ਕੀਤੀ ਜਿਸ ਦੋਰਾਨ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਨਗਾਨ ਕਰ ਰਹੀਆਂ ਸਨ। ਪਿੰਡ ਮੁਹੱਦੀਪੁਰ ਵਿਖੇ ਸੰਤ ਚਰਨਜੀਤ ਸਿੰਘ ਮੁਹੱਦੀਪੁਰ (ਡੇਰਾ ਕੁਟੀਆ ਸੰਤ ਬਾਬਾ ਤਾਰਾ ਸਿੰਘ ਜੀ), ਸਰਪੰਚ ਸ਼ਾਮ ਲਾਲ (ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ), ਸੰਤੋਖ ਰਾਮ ਐਸ.ਬੀ.ਆਈ, ਬਲਦੇਵ ਸਿੰਘ ਪ੍ਰ੍ਰਧਾਨ ਖਾਨਗਾਹ ਕਮੇਟੀ, ਪੰਚ ਹਰਜੀਤ ਸਿੰਘ, ਪ੍ਰਧਾਨ ਅਜੀਤ ਸਿੰਘ, ਜਗਦੀਸ਼ ਚੰਦਰ ਅਤੇ ਹੋਰ ਸੰਗਤਾਂ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਉਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ। ਇਸ ਮੌਕੇ ਡੇਰਾ ਉੱਚਾ ਤੋਂ ਨਗਰ ਕੀਤਰਨ ਨਾਲ ਉਚੇਚੇ ਤੋਰ ਤੇ ਪੁੱਜੇ ਮੁੱਖ ਸੇਵਾਦਾਰ ਸੰਤ ਹਰਚਰਨ ਦਾਸ ਜੀ ਦਾ ਸੇਵਾਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਨਾਲ ਜੁੜੀਆਂ ਸੰਗਤਾਂ ਨੂੰ ਪਿੰਡ ਵਾਸੀਆਂ ਵਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੰਤ ਹਰਚਰਨ ਦਾਸ ਡੇਰਾ ਉੱਚਾ, ਸੰਤ ਚਰਨਜੀਤ ਸਿੰਘ ਜੀ ਮੁਹੱਦੀਪੁਰ, ਸਰਪੰਚ ਸ਼ਾਮ ਲਾਲ, ਸੰਤੋਖ ਰਾਮ, ਬਲਦੇਵ ਸਿੰਘ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜਾ ਦੇ ਪ੍ਰਕਾਸ਼ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਸੰਮਤੀ ਮੈਂਬਰ ਸੰਦੀਪ ਕੁਮਾਰ ਉਚਾ, ਗੁਰਵੀਰ ਸਿੰਘ ਸੇਵਾਦਾਰ, ਮਹਿੰਦਰਪਾਲ, ਵਿਜੈ ਕੁਮਾਰ, ਰਾਜ ਕੁਮਾਰ, ਚਰਨਜੀਤ ਸਿੰਘ, ਜਸਵਿੰਦਰਪਾਲ ਫੋਜੀ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਬਿਹਾਰੀ ਲਾਲ, ਅਜੀਤ ਸਿੰਘ ਨੰਬਰਦਾਰ, ਸੁਰਜੀਤ ਕੁਮਾਰ ਪੰਚ, ਰੁੱਲਦਾ ਸਿੰਘ ਪੰਚ, ਮਨਜੀਤ ਸਿੰਘ ਸੁੱਖਾ, ਅਵਤਾਰ ਸਿੰਘ, ਹਰਭਜਨ ਸਿੰਘ, ਸ਼ਰਨਦੀਪ ਬੰਗੜ, ਦੀਪਿਕਾ, ਦੀਕਸ਼ਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


Post a Comment

0 Comments