ਉਮੀਦਵਾਰ ਬਲਵਿੰਦਰ ਕੁਮਾਰ ਨੇ ਜੰਡੂ ਸਿੰਘਾ ਵਾਸੀਆਂ ਤੋਂ ਮੰਗੀਆਂ ਵੋਟਾਂ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਹਲਕਾ ਕਰਤਾਰਪੁਰ ਤੋਂ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਜ ਜੰਡੂ ਸਿੰਘਾ ਵਿਖੇ ਇੱਕ ਭਰਵੀਂ ਇਕੱਤਰਤਾਂ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਪਿੰਛਲੇ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਪੰਜਾਬ ਦਾ ਵਿਕਾਸ ਨਹੀਂ ਕਰਵਾ ਪਾਈ। ਉਨ੍ਹਾਂ ਕਿਹਾ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਸਮੇਂ ਪੰਜਾਬ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ ਅਤੇ ਹੁਣ ਵੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਆਉਣ ਤੇ ਪੰਜਾਬ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ। ਇਸ ਮੌਕੇ ਜਥੇਦਾਰ ਰਣਜੀਤ ਸਿੰਘ ਕਾਹਲੋਂ ਕਰਤਾਰਪੁਰ, ਅਕਾਲੀ ਦਲ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਢੀਡਸਾ ਰੈਰੂ ਪਿੰਡ ਨੇ ਵੀ ਪਿੰਡ ਵਾਸੀਆਂ ਨੂੰ ਸੰਬੋਧਨ ਰਾਹੀਂ ਜਿਥੇ ਬਸਪਾ ਅਕਾਲੀ ਗੱਠਜੋੜ ਨੂੰ ਜਿਤਾਉਣ ਦੀ ਅਪੀਲ ਕੀਤੀ ਉਥੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ।

ਇਸ ਮੌਕੇ ਚੇਤਨਪਾਲ ਸਿੰਘ ਹਨੀ ਪ੍ਰਧਾਨ ਐਸ.ਉ.ਆਈ ਜਲੰਧਰ, ਪ੍ਰੱਬਜੋਤ ਸਿੰਘ ਜੋਤੀ ਢਿਲੋਂ ਪ੍ਰਧਾਨ ਸ਼ੋ.ਅ.ਦਲ ਸਰਕਲ ਜੰਡੂ ਸਿੰਘਾ (ਪਿੰਡ ਧੋਗੜੀ), ਜੰਗਬਹਾਦੁਰ ਸਿੰਘ ਸੰਘਾ, ਪੰਚ ਮੰਗਤ ਅਲੀ, ਕੁਲਦੀਪ ਸਹੋਤਾ, ਭੁਪਿੰਦਰ ਸਿੰਘ, ਬੋਬੀ ਸੰਘਾ, ਮਾਨਵ ਸੰਘਾ, ਠੇਕੇਦਾਰ ਕੇਵਲ ਸਿੰਘ, ਪਰਮਜੀਤ ਸਿੰਘ ਲਾਲਾ, ਬਲਵਿੰਦਰ ਸਿੰਘ ਪੰਮਾਂ, ਇਕਬਾਲ ਸਿੰਘ, ਪਰਮਜੀਤ ਪੰਮਾਂ, ਬੀਬੀ ਮਨਜੀਤ ਕੌਰ ਪੰਚ, ਗੁਰਵਿੰਦਰ ਸਿੰਘ ਫੋਜ਼ੀ, ਗੁਰਨਾਮ ਸਿੰਘ ਖਾਲਸਾ, ਅਸ਼ੋਕ ਕੁਮਾਰ, ਸੰਨੀ ਕੋਲ, ਭਾਈ ਜੋਗਿੰਦਰਪਾਲ ਬੰਗੜ, ਸਾਬਕਾ ਪੰਚ ਕੁਲਵੰਤ ਕੌਰ, ਸੰਦੀਪ ਪਾਲ, ਮੰਗੀ ਝੱਮਟ, ਰਵੀ ਕਾਂਤ, ਲਵਜੋਤ, ਰਮਨ ਬੰਗੜ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।Post a Comment

0 Comments