ਪਿੰਡ ਬੋਲੀਨਾ ਦੋਆਬਾ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ


ਜਲੰਧਰ (ਅਮਰਜੀਤ ਸਿੰਘ)- ਪਿੰਡ ਬੋਲੀਨਾ ਦੋਆਬਾ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645 ਵੇ ਗੁਰਪੁਰਬ ਦੇ ਸਬੰਧ ਵਿੱਚ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋ ਸਜਾਇਆ ਗਿਆ। ਜੋ ਕਿ ਵੱਖ ਵੱਖ ਪੜਾਅਵਾ ਤੋ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਵਾਰਡ ਨੁੰ 1 ਵਿਖੇ ਪੁੱਜਾ। ਜਿਥੇ ਢਾਡੀ ਸਿੰਘਾ ਵਲੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੁੜਨ ਲਈ ਸੰਗਤਾਂ ਨੂੰ  ਪ੍ਰੇਰਿਤ ਕੀਤਾ ਉਪਰੰਤ ਗੁਰਦੁਆਰਾ ਦੀ ਕਮੇਟੀ ਵੱਲੋਂ ਆਈ ਹੋਈ ਸੰਗਤ ਨੁੰ ਖੀਰ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਨਾਮ ਸਿੰਘ ਬੋਲੀਨਾ, ਰਾਮ ਸਿੰਘ ਬੋਲੀਨਾ ਪ੍ਰਧਾਨ ਪੰਚਾਇਤ ਜੂਨੀਅਨ ਜਲੰਧਰ, ਪ੍ਰਵੀਨ ਕੁਮਾਰ ਪੰਚ, ਅਮਰੀਕ ਸਿੰਘ ਖਾਲਸਾ,ਬਲਵੰਤ ਸਿੰਘ, ਕੰਪੀ ਬੋਲੀਨਾ ਪ੍ਰਸਿੱਧ ਕਬੱਡੀ ਖਿਡਾਰੀ, ਕੁਲਵੰਤ ਸਿੰਘ, ਬਹਾਦਰ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਕਮੇਟੀ ਪ੍ਰਧਾਨ ਮਦਨ ਗੋਪਾਲ ਬਾਘਾ ਤੇ ਉਨਾ ਦੀ ਕਮੇਟੀ ਨੁੰ ਗੁਰੂ ਘਰ ਦੀ ਬਖਸ਼ਿਸ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ।  ਇਸ ਮੌਕੇ ਸਤਵੀਰ ਸਿੰਘ , ਨਿੱਕੂ. ਹਿਰਦੇਜੋਤ ਸਿੰਘ,.ਅਮਨਦੀਪ ਸਿੰਘ ਸ਼ਾਹ, ਗੁਰਪ੍ਰੀਤ ਕੌਰ, ਪ੍ਰੰ ਸੁਖਵੀਰ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ। 

Post a Comment

0 Comments