ਪਵਨ ਕੁਮਾਰ ਟੀਨੂੰ ਨੇ ਸਰਕਲ ਪਤਾਰਾ ਵਾਸੀਆਂ ਨਾਲ ਰਾਬਤਾ ਕਾਇਮ ਕਰ ਕੇ ਕੀਤੀਆਂ ਵਿਸ਼ੇਸ਼ ਮੀਟਿੰਗਾਂ

ਜਲੰਧਰ (ਅਮਰਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਆਦਮਪੁਰ ਤੋਂ ਸਾਂਝੇ ਉਮੀਦਵਾਰ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਚੋਣ ਚੋਣ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਂਦਿਆ ਪਿੰਡ ਨੰਗਲ ਸਲਾਲਾ, ਮੱਲ੍ਹੀ ਨੰਗਲ, ਦਾਰਾਪੁਰ, ਪੂਰਨਪੁਰ, ਸੇਮੀ, ਤੱਲ੍ਣ, ਆਦਮਪੁਰ ਸਮੇਤ ਕਈ ਪਿੰਡਾਂ ਦੇ ਤੂਫ਼ਾਨੀ ਦੌਰੇ ਕੀਤੇ ਅਤੇ ਆਪਣੇ ਸਮਰਥਕਾਂ ਨਾਲ਼ ਮੀਟਿੰਗਾਂ ਕਰਕੇ ਬਸਪਾ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਾਸ ਦੀਆਂ ਹਨੇਰੀਆਂ ਲਿਆਂਦੀਆਂ ਗਈਆਂ ਅਤੇ ਇਲਾਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾਇਆ। ਇਸ ਮੌਕੇ ਹਾਜ਼ਰ ਲੋਕਾਂ ਨੇ ਪਵਨ ਕੁਮਾਰ ਟੀਨੂੰ ਨੂੰ ਸਮਰਥਨ ਦਿੰਦੇ ਹੋਏ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਲਖਵੀਰ ਸਿੰਘ ਹਜ਼ਾਰਾ ਪੰਜਾਬ ਸਕੱਤਰ ਯੂਥ ਅਕਾਲੀ ਦਲ, ਸਰਕਲ ਪਤਾਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਲਵਿੰਦਰ ਸਿੰਘ ਬਡਿਆਣਾ,  ਸੁਖਵਿੰਦਰ ਸਿੰਘ ਖਾਲਸਾ, ਮਦਨ ਲਾਲ ਮੱਦੀ ਸਮੇਤ ਕਈ ਹੋਰ ਆਗੂ ਹਾਜਰ ਸਨ।

Post a Comment

0 Comments