ਆਦਮਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਕੋਟਲੀ ਦੀ ਬੇਟੀ ਵਲੋਂ ਸਰਕਲ ਪਤਾਰਾ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ

ਪਿੰਡ ਬੋਲੀਨਾ ਵਿੱਚ ਚੋਣ ਪ੍ਰਚਾਰ ਕਰਦੇ ਉਮੀਦਵਾਰ ਸੁਖਵਿੰਦਰ ਕੋਟਲੀ ਦੀ ਬੇਟੀ ਸੁਨੀਤਾ, ਪਤਨੀ ਮਨਜੀਤ ਕੌਰ, ਮੋਹਨ ਲਾਲ ਬੋਲੀਨਾ ਅਤੇ ਹੋਰ।  

ਜਲੰਧਰ/ਆਦਮਪੁਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਵਿਧਾਨ ਸਭਾ ਚੋਣਾਂ ਦੀ ਤਰੀਕ ਨਜ਼ਦੀਕ ਆ ਰਹੀ ਹੈ ਅਤੇ ਹਰ ਇੱਕ ਉਮੀਦਵਾਰ ਵਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸੇ ਸਿਲਸਿਲੇ ਤਹਿਤ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੋਟਲੀ ਦੇ ਹੱਕ ਵਿੱਚ ਉਨ੍ਹਾਂ ਦੀ ਬੇਟੀ ਸੁਨੀਤਾ ਅਤੇ ਪਤਨੀ ਮਨਜੀਤ ਕੌਰ ਵਲੋਂ ਇਲਾਕੇ ਦੀਆਂ ਮਹਿਲਾਵਾਂ ਸਮੇਤ ਪਿੰਡਾਂ ਦਾ ਦੋਰਾ ਕਰਦੇ ਹੋਏ ਚੋਣ ਪ੍ਰਚਾਰ ਕੀਤੀ। ਪਿੰਡ ਬੋਲੀਨਾ ਦੋਆਬਾ ਪੁੱਜਣ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ ਅਤੇ ਸਾਥੀਆਂ ਨੇ ਜਿਥੇ ਸੁਖਵਿੰਦਰ ਕੋਟਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਉਥੇ ਸਾਰੇ ਪਿੰਡ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮਨਜੀਤ ਕੌਰ, ਸੁਨੀਤਾ, ਰਜਨੀ, ਪ੍ਰਵੀਨ, ਸੀਮਾ, ਰਛਪਾਲ, ਬਲਜੀਤ, ਅੰਜਲੀ, ਰਾਜਾ ਤੋਂ ਇਲਾਵਾ ਮੋਹਨ ਲਾਲ ਬੋਲੀਨਾ, ਸੋਹਣ ਲਾਲ, ਅਜੀਤ ਕੁਮਾਰ, ਗੁਰਦੇਵ ਰਾਜ, ਸਿੰਗਾਰਾ ਲਾਲ, ਪਰਮਜੀਤ ਸਿੰਘ, ਦੇਸ਼ ਰਾਜ, ਹੰਸ ਰਾਜ, ਮਨਜੀਤ, ਗੇਬਾ, ਹੱਪੀ, ਜਸਵਿੰਦਰ ਕੁਮਾਰ ਮਿੰਟੂ, ਬਲਵਿੰਦਰ ਕਲੇਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

 


Post a Comment

0 Comments