ਹੁਸ਼ਿਆਰਪੁਰ 23 ਫਰਵਰੀ ( ਤਰਸੇਮ ਦੀਵਾਨਾ ) ਪਿਛਲੇ ਦਿਨੀ ਅਮਰੀਕਾ ਨਿਵਾਸੀ ਲੇਖਿਕਾ ਮਨਜੀਤ ਕੌਰ ਗਿੱਲ ਦੀ ਕਾਵਿ-ਪੁਸਤਕ ‘‘ਸ਼ਿਅਰ ਅਰਜ਼ ਹੈ 2021’’ ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ। ਜਿਸਨੂੰ ਕਿ ਕਾਜਲ ਪਬਲਿਸ਼ਰਜ਼ ਵਲੋਂ ਬੜੀ ਹੀ ਖੂਬਸੂਰਤੀ ਨਾਲ ਰੰਗੀਨ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ। ਮਨਜੀਤ ਕੌਰ ਗਿੱਲ ਨੇ ਸਾਲ 2021 ਵਿੱਚ ਜੋ ਕਵਿਤਾਵਾਂ ਲਿਖੀਆਂ ਉਸਨੂੰ ਪੁਸਤਕ ਦੇ ਰੂਪ ਵਿੱਚ ਇੰਟਰਨੈੱਟ ਉੱਤੇ ਲੋਕ-ਅਰਪਣ ਕਰਵਾਇਆ ਹੈ। ਇਹ ਪੁਸਤਕ ਉਨਾਂ ਨੇ ਕਿਸਾਨੀ ਸੰਘਰਸ਼ ਦੀ ਲੜਾਈ ਲੜਨ ਵਾਲੇ ਹਰ ਵੀਰ ਅਤੇ ਭੈਣ ਨੂੰ ਸਮਰਪਣ ਕੀਤੀ ਹੈ। ਇਸ ਤੋਂ ਇਲਾਵਾ ਉਨਾਂ ਇਹ ਪੁਸਤਕ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਚੁੱਕੇ ਆਪਣੇ ਜੀਵਨ ਸਾਥੀ ਦੇ ਨਾਮ ਵੀ ਕੀਤੀ ਹੈ। ਇਸ ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਥੋੜੇ ਹੀ ਦਿਨਾਂ ਵਿੱਚ ਇਸ ਪੁਸਤਕ ਨੂੰ ਅਨੇਕਾਂ ਪਾਠਕਾਂ ਵਲੋਂ ਪੜਿਆ ਜਾ ਚੁੱਕਾ ਹੈ। ਇਸ ਪੁਸਤਕ ਨੂੰ ਗੂਗਲ ਉੱਤੇ sher arz hai 2021 manjit kaur gill ਸਰਚ ਕਰਕੇ ਬੜੀ ਹੀ ਅਸਾਨੀ ਨਾਲ ਪੜਿਆ ਜਾ ਸਕਦਾ ਹੈ। ਪੁਸਤਕ ਦੇ ਲੋਕ-ਅਰਪਣ ਉੱਤੇ ਮਨਜੀਤ ਕੌਰ ਗਿੱਲ ਨੂੰ ਪੰਜਾਬੀ ਕਾਵਿ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਅਤੇ ਉਨਾਂ ਦੇ ਅਨੇਕਾਂ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ।
0 Comments