ਐਚ,ਆਰ,ਐਮ ਅਵਾਰਡ 2022 ਨਾਲ ਕੀਤਾ ਸਨਮਾਨਿਤ- ਡਾ ਖੇੜਾ


ਮੋਹਾਲੀ/ਚੰਡੀਗੜ੍ਹ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਨਾਰੀ ਚੇਤਨਾ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਉਦਘਾਟਨ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਡਾਕਟਰ ਰਾਮ ਜੀ ਲਾਲ ਸਰਪ੍ਰਸ਼ਤ, ਡਾਕਟਰ ਸੀਮਾ ਮੈਹਂਦੀਰੱਤਾ ਕੌਮੀ ਚੇਅਰਪਰਸਨ ਮੈਡੀਕਲ ਸ਼ੈੱਲ ਗੁਰਪ੍ਰੀਤ ਕੌਰ ਚੀਮਾ  ਕੌਮੀ ਉਪ ਪ੍ਰਧਾਨ ਇਸਤਰੀ ਵਿੰਗ, ਡਾਕਟਰ ਗੁਰਦੀਪ ਸਿੰਘ ਕੌਮੀ ਚੇਅਰਮੈਨ ਐਂਟੀ ਕ੍ਰਾਈਮ ਸੈਲ , ਬਾਬਾ ਰਘਬੀਰ ਸਿੰਘ ਰਾਣਾ ਚੇਅਰਮੈਨ ਬੁੱਧੀਜੀਵੀ ਸੈਲ ਹਰਿਆਣਾ, ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ, ਜਸਪ੍ਰੀਤ ਕੌਰ ਅਡਵਾਈਜ਼ਰ ਇਸਤਰੀ ਵਿੰਗ ਪੰਜਾਬ, ਸੁਰਿੰਦਰ ਅਹਲੂਵਾਲੀਆ ਉਪ ਚੇਅਰਪਰਸਨ ਪੰਜਾਬ ਅਤੇ ਮੱਖਣ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਨਾਰੀ ਸ਼ਕਤੀ ਦਾ ਗੁਣਗਾਨ ਕੀਤਾ ਗਿਆ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸੰਸਥਾ ਵੱਲੋਂ ਇੰਸਪੈਕਟਰ ਸਾਕੁੰਤ ਚੌਧਰੀ, ਬਲਵਿੰਦਰ ਕੌਰ ਰੀਅਲ, ਮਨਦੀਪ ਕੌਰ, ਸਰੋਜ ਸ਼ਰਮਾ,ਇਕਬਾਲ ਕੌਰ, ਰਮਨੀਤ ਐਸ ਮੁਖਰਜੀ, ਸੋਨੀਆ ਸ਼ਰਮਾ , ਦਵਿੰਦਰ ਕੌਰ ਵਾਲੀਆ, ਡਾਕਟਰ ਸੀਮਾ ਮੈਹਂਦੀਰੱਤਾ, ਪ੍ਰਿਤਪਾਲ ਕੌਰ, ਹਰਜੀਤ ਕੌਰ, ਡਾਕਟਰ ਕਿਰਨਜੋਤ ਕੌਰ ਉਪਲ ਅਤੇ ਰਾਜਿੰਦਰ ਕੌਰ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਅਤੇ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਾਡਾ ਮੁਢਲਾ ਫਰਜ਼ ਬਣਦਾ ਹੈ ਕਿ ਅਸੀਂ ਔਰਤ ਵਰਗ ਨੂੰ ਵੱਧ ਤੋਂ ਵੱਧ ਮਾਣ ਸਤਿਕਾਰ ਅਤੇ ਬਣਦੀ ਸ਼ੌਹਰਤ ਦਿਤੀ ਜਾਵੇ ਤਾਂ ਜੋ ਔਰਤ ਦਾ ਸਿਰ ਖੁਸ਼ੀ ਨਾਲ ਉੱਚਾ ਹੋ ਸਕੇ ।ਇਸ ਸੈਮੀਨਾਰ ਵਿਚ 65 ਔਰਤਾਂ ਨੂੰ ਵਿਸ਼ੇਸ਼ ਸਨਮਾਨ ਅਤੇ ਸਟੇਟ ਵਾਡੀ ਅਤੇ ਨੈਸ਼ਨਲ ਬਾਡੀ ਨੂੰ ਵੀ ਸਨਮਾਨਿਤ ਕੀਤਾ ਗਿਆ । ਹੋਰਨਾਂ ਤੋਂ ਇਲਾਵਾ ਜੀਵਨ ਬਾਲੂ ਪ੍ਰਧਾਨ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਸੀਮਾ ਨਾਗਪਾਲ, ਸੋਨੀਆ ਸ਼ਰਮਾ, ਮਲਕੀਤ ਮੋਹਾਲੀ, ਪ੍ਰਭਪ੍ਰੀਤ ਸਿੰਘ, ਕਲਵੰਤ ਕੌਰ ਗਿੱਲ, ਮਨਪ੍ਰੀਤ ਕੌਰ, ਸਤਨਾਮ ਦੇਵੀ,ਹਰਜਿੰਦਰ ਕੌਰ, ਰੁਪਿੰਦਰ ਕੌਰ, ਜਗਕਿਰਨ  ਵੜੈਚ,ਮਾਡਵੀ, ਸਾਕਸ਼ੀ,ਮੀਨਾਕਸ਼ੀ ਸ਼ਰਮਾ, ਰਾਜਿੰਦਰ ਪਾਲ ਟੰਡਨ, ਸੰਤੋਖ, ਸਵਿੱਤਰੀ, ਰਾਜ ਕੌਰ ਪ੍ਰਧਾਨ, ਹਰਪ੍ਰੀਤ ਕੌਰ ਚੇਅਰਪਰਸਨ, ਵਰਿੰਦਰ ਕੌਰ ਜਨਰਲ ਸਕੱਤਰ, ਜਸਵੀਰ ਕੌਰ ਪ੍ਰਧਾਨ ਇਸਤਰੀ ਵਿੰਗ ਲੁਧਿਆਣਾ, ਨਵਜੋਤ ਕੌਰ, ਹਰਚਰਨ ਕੌਰ ਪ੍ਰਧਾਨ, ਹਰਵਿੰਦਰ ਕੌਰ,ਕਿਰਨ ਰਾਣੀ, ਸਰਬਜੀਤ ਕੌਰ,ਅਰਸਜੀਤ ਕੌਰ, ਸ਼ਰਨਜੀਤ ਕੌਰ ਬਿਲੋ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ ਚੂੰਨੀ, ਅੰਗਰੇਜ਼ ਸਿੰਘ, ਹਰਨੇਕ ਸਿੰਘ ਸੇਖੋਂ,ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ, ਅਰਸ਼ਦੀਪ ਸਿੰਘ,ਪੂਜਾ ਘਈ, ਵਿਜੇ ਕੁਮਾਰ ਘਈ , ਸੁਰਿੰਦਰ ਸਿੰਘ, ਡਾਕਟਰ ਅਨੀਤਾ, ਗੁਰਦੀਪ ਸਿੰਘ ਸੈਣੀ, ਹਰਜੀਤ ਰਾਣੀ,ਅਰਜਨ ਦੇਵ, ਨਵਕਾਤ ਭਰੋਮਜਾਰਾ, ਸੁਖਜਿੰਦਰ ਸਿੰਘ ਬਖਲੌਰ, ਅਮਰਵੀਰ ਵਰਮਾ,ਅਸ਼ਵਨੀ ਕੁਮਾਰ, ਬਲਵੰਤ ਸਿੰਘ,ਮੀਨੂ ਸਿੰਘ ਸੈਕਟਰੀ ਪੰਜਾਬ , ਸੁਦੇਸ਼ ਬਾਲਾ ਕਾਸੌਲੀ ਅਤੇ ਮਹਿੰਦਰ ਸਿੰਘ ਅੰਬਾਲਾ ਆਦਿ ਨੇ ਵੀ ਸੈਮੀਨਾਰ ਵਿੱਚ ਹਾਜ਼ਰੀ ਲਗਵਾਈ।

Post a Comment

0 Comments