5ਵੇਂ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ, ਡੀ.ਸੀ ਫਰੀਦਕੋਟ ਹਰਵੀਰ ਸਿੰਘ ਡੌਡ ਨੇ ਜੈਤੂ ਟੀਮਾਂ ਨੂੰ ਇਨਾਮਾਂ ਦੀ ਕੀਤੀ ਵੰਡਮਾਹਿਲਪੁਰ (ਦਲਜੀਤ ਸਿੰਘ ਅਜਨੋਹਾ)- ਬੀਤੇ ਦਿਨ ਗੁਰੂ ਨਾਨਕ ਸਪੋਰਟਸ ਕਲੱਬ ਜਲਵੇਹੜਾ ਵਲੋਂ ਨਗਰ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 5ਵਾਂ ਫੁੱਟਬਾਲ ਟੂਰਨਾਮੈਂਟ ਸੁਤੰਤਰਤਾ ਸੈਨਾਨੀ ਮਾਸਟਰ ਗੁਰਦਿੱਤ ਸਿੰਘ ਮੈਮੋਰੀਅਲ ਸਟੇਡੀਅਮ ਜਲਵੇਹੜਾ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਕੁੱਲ 32 ਟੀਮਾਂ ਨੇ ਭਾਗ ਲਿਆ। ਫਾਈਨਲ ਵਿੱਚ ਰਿਹਾਣਾ ਜੱਟਾਂ ਦੀ ਟੀਮ ਨੇ ਅਕਾਲਗੜ ਦੀ ਟੀਮ ਨੂੰ 3-1 ਨਾਲ ਹਰਾਕੇ ਟਰਾਫੀ ਜਿੱਤੀ। ਇਸੇ ਪਿੰਡ ਦੇ ਜੰਮਪਲ ਅਤੇ ਮੁੱਖ ਮਹਿਮਾਨ ਡੀ.ਸੀ ਫਰੀਦਕੋਟ ਹਰਵੀਰ ਸਿੰਘ ਡੌਡ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨਾਂ ਨਾਲ ਐਨ.ਆਰ.ਆਈ ਵਡਭਾਗ ਸਿੰਘ ਅਮਰੀਕਾ, ਗੁਰਨਾਮ ਸਿੰਘ ਡੌਡ ਐਡਮਿੰਟਨ ਕੈਨੇਡਾ, ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਜੀਤਪਾਲ ਸਿੰਘ ਸਰਪੰਚ ਗ੍ਰਾਮ ਪੰਚਾਇਤ, ਮਾਸਟਰ ਗੇਮਜ ਦੇ ਗੋਲਡ ਮੈਡਲਿਸਟ ਅਵਤਾਰ ਸਿੰਘ ਡੌਡ, ਪ੍ਰਸਿੱਧ ਸਾਬਕਾ ਫੁੱਟਬਾਲ ਖਿਡਾਰੀ ਸ਼ਿੰਗਾਰਾ ਸਿੰਘ, ਖੇਡ ਪ੍ਰਬੰਧਕ ਜੋਗਾ ਸਿੰਘ ਚੀਫ, ਗੁਰਦਿਆਲ ਸਿੰਘ, ਪਿ੍ਰੰਸੀਪਲ ਰਛਪਾਲ ਸਿੰਘ, ਹਰਦਮ ਸਿੰਘ ਡੌਡ, ਬਲਜਿੰਦਰ ਜੁੱਗੀ, ਸੁਰਜੀਤ ਸਿੰਘ ਡੌਡ ਤੇ ਨਿਰਮਲ ਸਿੰਘ ਡੌਡ ਕੈਲਗਰੀ ਕੈਨੇਡਾ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਸੁਰਜੀਤ ਸਿੰਘ ਡੌਡ, ਇੰਦਰਜੀਤ ਸਿੰਘ ਡੌਡ ਜਲਵੇਹੜਾ, ਰਵਿੰਦਰ ਸਿੰਘ ਸਰੋਆ ਉੱਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ, ਅਜੀਤ ਸਿੰਘ, ਮਨਜੀਤ ਸਿੰਘ, ਅਜੈ, ਮਨੀ ਅਤੇ  ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਇਨਾਮ ਵੰਡ ਸਮਾਰੋਹ ਮੌਕੇ ਉੱਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ ਰਵਿੰਦਰ ਸਿੰਘ ਸਰੋਆ (ਚੇਅਰਮੈਨ ਸਰੋਆ ਫਾਉਡੇਸ਼ਨ) ਵਲੋਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਹਿਤ ਕਰਨ ਲਈ ਪ੍ਰਬੰਧਕਾਂ ਨੂੰ ਨਗਦ ਰਾਸ਼ੀ ਵੀ ਭੇਟ ਕੀਤੀ ਗਈ। ਜੇਤੂ ਟੀਮ ਨੂੰ 31 ਹਜ਼ਾਰ ਰੁਪਏ, ਟਰੈਕ ਸੂਟ, ਟਰਾਫੀ ਅਤੇ ਰਨਰ ਅੱਪ ਟੀਮ ਨੂੰ 21,000 ਰੁਪਏ, ਟਰੈਕ ਸੂਟ ਤੇ ਟਰਾਫੀ ਦਿੱਤੀ ਗਈ। ਜੇਤੂ ਟੀਮ ਨੂੰ ਇਨਾਮ ਮਾਸਟਰ ਗੁਰਦਿੱਤ ਸਿੰਘ ਦੇ ਪਰਿਵਾਰ ਵਲੋਂ ਤੇ ਰਨਰ ਅੱਪ ਟੀਮ ਨੂੰ ਇਨਾਮ ਜਗਤਾਰ ਸਿੰਘ ਕੈਨੇਡਾ ਵਲੋ ਆਪਣੇ ਸਵਰਗੀ ਪਿਤਾ ਕੁਲਵੰਤ ਸਿੰਘ ਦੀ ਯਾਦ ਵਿਚ ਸਪਾਂਸਰ ਕੀਤੇ ਗਏ। ਪਲੇਅਰ ਆਫ ਟੂਰਨਾਮੈਂਟ ਨੂੰ 11,000 ਰੁਪਏ ਅਤੇ ਮੈਨ ਆਫ ਦਾ ਮੈਚ ਨੂੰ 51,00 ਰੁਪਏ ਦਾ ਇਨਾਮ ਵਡਭਾਗ ਸਿੰਘ ਅਮਰੀਕਾ ਨਿਵਾਸੀ ਵਲੋ ਆਪਣੀ ਸਵਰਗੀ ਪਤਨੀ ਦਰਸ਼ਨ ਕੌਰ ਦੀ ਯਾਦ ਵਿਚ ਦਿੱਤੇ ਗਏ। ਇਸ ਸ਼ਾਨਦਾਰ ਟੂਰਨਾਮੈਂਟ ਦੀ ਕਾਮਯਾਬੀ ਲਈ ਪ੍ਰਬੰਧਕਾਂ ਵਲੋ ਖਿਡਾਰੀਆਂ, ਦਰਸ਼ਕਾਂ ਤੇ ਪਿੰਡ ਦੇ ਲੋਕਾਂ ਵਲੋ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।    

Post a Comment

0 Comments