ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ 57ਵੇਂ ਮਹਾਂਸ਼ਿਵਰਾਤਰੀ ਅਤੇ ਸੰਤ ਸੰਮੇਲਨ ਮੌਕੇ ਸੰਗਤਾਂ ਦੀਆਂ ਭਾਰੀ ਰੌਣਕਾਂ ਲੱਗੀਆਂ


ਵੱਖ-ਵੱਖ ਡੇਰਿਆਂ ਵਿਚੋਂ ਪੁੱਜੇ, ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ 57ਵੇਂ ਮਹਾਂਸ਼ਿਵਰਾਤਰੀ ਅਤੇ ਸੰਤ ਸੰਮੇਲਨ ਦੇ ਸਮਾਗਮ ਮਹੰਤ ਇੰਦਰ ਦਾਸ ਜੀ ਮੈਘੋਵਾਲ ਅਤੇ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਟਰੱਸਟ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਅਗਵਾਹੀ ਵਿੱਚ ਅਤੇ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਵਲੋਂ ਬਹੁਤ ਉਤਸ਼ਾਹ ਨਾਲ ਮਨਾਏ ਗਏ। ਜਿਨ੍ਹਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਰਾਮਾਇਣ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਲਈ ਹਵਨ ਯੱਗ ਕਰਵਾਇਆ ਗਿਆ ਅਤੇ ਝੰਡਾ ਚੜਾਉਣ ਦੀ ਰਸਮ ਮਹੰਤ ਰਵਿੰਦਰ ਦਾਸ ਭੋਪਾਲ, ਸਾਬਕਾ ਐਸ.ਆਈ ਸੁਰਿੰਦਰ ਸ਼ਰਮਾਂ, ਮਹੰਤ ਪਵਨ ਕੁਮਾਰ ਦਾਸ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਵਲੋਂ ਭਗਵਾਨ ਸ਼ਿਵ ਜੀ ਮਹਾਰਾਜ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ ਗਿਆ।

ਉਪਰੰਤ ਕਰਵਾਏ ਸੰਤ ਸੰਮੇਲਨ ਦੋਰਾਨ ਮਹੰਤ ਇੰਦਰ ਦਾਸ ਜੀ ਅਤੇ ਮਹੰਤ ਮਹਿੰਦਰ ਦਾਸ ਜੀ ਮੇਘੋਵਾਲ ਵਾਲੇ, ਮਹੰਤ ਰਮੇਸ਼ ਦਾਸ ਸ਼ਾਸ਼ਤਰੀ ਦਾਤਾਰਪੁਰ, ਮਹੰਤ ਗੰਗਾ ਦਾਸ ਜੀ ਜਲੰਧਰ ਵਾਲੇ, ਮਹੰਤ ਕੇਸ਼ਵ ਦਾਸ, ਸੰਤ ਭੋਲਾ ਦਾਸ ਜੀ ਭਾਰਸਿੰਘਪੁਰਾ, ਸੰਤ ਕਸ਼ਮੀਰਾ ਸਿੰਘ ਕੋਟ ਫਤੂਰੀ, ਮਹੰਤ ਰਾਜ ਕਿਸ਼ੋਰ ਦਾਸ ਕਬੀਰ ਨਗਰ ਜਲੰਧਰ, ਬਾਬਾ ਤਰਸੇਮ ਲਾਲ ਜੀ ਜੰਡੂ ਸਿੰਘਾ, ਮਹੰਤ ਪ੍ਰੀਤਮ ਦਾਸ ਜੀ, ਸੰਤ ਸਰਵਣ ਦਾਸ, ਮਹੰਤ ਸੀਆ ਸ਼ਰਣ ਦਾਸ ਜਲੰਧਰ, ਸੰਤ ਸਤਨਾਮ ਸਿੰਘ ਨਰੂੜ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਹਰਮੀਤ ਸਿੰਘ ਵਣਾਂ ਸਾਹਿਬ ਨੇ ਜਿਥੇ ਸੱਚਖੰਡ ਵਾਸੀ ਮਹੰਤ ਗੋਮਤੀ ਦਾਸ ਜੰਡੂਸਿੰਘਾ ਵਲੋਂ ਨਿਭਾਈਆਂ ਸੇਵਾਵਾਂ ਪ੍ਰਤੀ ਸੰਗਤਾਂ ਨੂੰ ਜਾਣੂ ਕਰਵਾਇਆ ਉਥੇ ਸੰਗਤਾਂ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ ਅਤੇ ਅਸ਼ੋਕ ਭਰਵਾਕਰ, ਪ੍ਰਮੋਦ ਕੁਮਾਰ, ਵਿਪੁੱਨ ਸ਼ਰਮਾਂ, ਰਾਮ ਪਾਲ ਸ਼ਰਮਾਂ, ਤਿਰਲੋਕ ਸ਼ਰਮਾਂ ਜਲੰਧਰ ਵੀ ਸਮਾਗਮਾਂ ਵਿੱਚ ਉਚੇਚੇ ਤੋਰ ਤੇ ਪੁੱਜੇ।

ਇਸ ਮੌਕੇ ਸੰਗਤਾਂ ਲਈ ਭੰਡਾਰਾ ਵੀ ਕਰਵਾਇਆ। ਇਸ ਮੌਕੇ ਦਲੀਪ ਕੁਮਾਰ, ਮੁਨੀਸ਼, ਰੋਸ਼ਨ, ਸਾਹਿਲ ਜ਼ੋਸ਼ੀ, ਰੋਬਿਨ ਜ਼ੋਸ਼ੀ, ਰਾਜ਼ੇਸ਼, ਰਾਮ ਸੁਮੇਰ, ਹਰਬੰਸ ਬੰਸੀ, ਜਗਦੀਸ਼ ਕੁਮਾਰ ਦੀਸ਼ਾ, ਗੁਰਪ੍ਰੀਤ ਵਿੱਕੀ, ਨਰੇਸ਼ ਕੁਮਾਰ, ਸੁਨੀਲ ਕੁਮਾਰ ਜ਼ੋਸ਼ੀ, ਰੇਸ਼ਮ ਲਾਲ, ਗੁਰਬਚਨ ਗਾਬਾ, ਰਵੀ ਕਰਵਲ, ਨੰਬਰਦਾਰ ਮਨੋਹਰ ਲਾਲ, ਸੀਮਾ ਜ਼ੋਸ਼ੀ, ਵੀਨਾ ਜ਼ੋਸ਼ੀ, ਸਾਹਿਲ ਸ਼ਰਮਾਂ, ਵਿਕਾਸ, ਸੀਮਾ ਸ਼ਰਮਾਂ, ਨੀਲਮ ਸ਼ਰਮਾਂ, ਸੁਨੇਨਾ, ਹਰਸ਼ ਰਕੇਸ਼ ਕੁੱਕ, ਜੁਗਲ ਕਿਸ਼ੋਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


Post a Comment

0 Comments