ਆਦਮਪੁਰ 08 ਮਾਰਚ (ਹਰਦੀਪ ਸਿੰਘ, ਅਮਰਜੀਤ ਸਿੰਘ)- ਜਾਗਿ੍ਤੀ ਕਲੱਬ (ਰਜਿ.) ਆਦਮਪੁਰ ਅਤੇ ਲਾਇਨਜ਼ ਕਲੱਬ ਫੇਅਰਲੋਪ ਲੰਦਨ ਵਲੋਂ ਇਲਾਕੇ ਦੀ ਧਾਰਮਿਕ ਸ਼ਖਸ਼ੀਅਤ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆ ਦੀ ਸਰਪ੍ਸਤੀ ਹੇਠ ਸਵ: ਲਾਲਾ ਮੇਹਰ ਚੰਦ ਪਾਲ, ਜਸਵਿੰਦਰ ਕੌਰ ਨਾਂਦਰਾ, ਕੇਹਰ ਸਿੰਘ ਲਾਲੀ, ਨੰਦ ਲਾਲ ਪਸਰੀਚਾ, ਦਿਲਬਾਗ ਰਾਏ ਪਸਰੀਚਾ, ਸ਼੍ਰੀਮਤੀ ਬਿਮਲਾ ਰਾਣੀ, ਚੌਧਰੀ ਓਮ ਪ੍ਕਾਸ਼ ਸਿੰਘ, ਸਤਪਾਲ ਹਮਪਾਲ, ਚੰਦਰ ਮੋਹਣ ਯਾਦਵ ਅਤੇ ਜੋਗਿੰਦਰਪਾਲ ਹਮਪਾਲ ਦੀ ਨਿੱਘੀ ਯਾਦ ਵਿੱਚ ਕਲੱਬ ਦੇ ਚੇਅਰਮੈਨ ਰਾਜ ਕੁਮਾਰ ਪਾਲ ਅਤੇ ਪ੍ਧਾਨ ਮਨਮੋਹਨ ਸਿੰਘ ਬਾਬਾ ਦੀ ਦੇਖ-ਰੇਖ ਹੇਠ 6 ਰੋਜਾ 40ਵੇਂ ਕੈਂਪ ਦਾ ਸਮਾਪਤੀ ਸਮਾਰੋਹ ਆਰੀਆ ਸਮਾਜ ਮੰਦਰ, ਸਿਵਲ ਹਸਪਤਾਲ ਦੇ ਪਿਛੇ ਆਦਮਪੁਰ ਵਿਖੇ ਕਰਵਾਇਆ ਗਿਆ। ਕੈਂਪ ਦੌਰਾਨ ਆਏ 1332 ਮਰੀਜ਼ਾਂ ਦਾ ਚੈਕਅਪ ਕਰਕੇ ਰੂਬੀ ਨੈਲਸ਼ਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਵਲੋਂ 507 ਮਰੀਜ਼ਾਂ ਦੀਆਂ ਅੱਖਾਂ ਦੇ ਫੀਕੋ ਸਰਜਰੀ ਰਾਹੀਂ ਅਪੇ੍ਸ਼ਨ ਕਰਕੇ ਅੱਖਾਂ ਵਿਚ ਲੈਂਜ਼ ਫਿੱਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਧਾਨ ਮਨਮੋਹਨ ਸਿੰਘ ਬਾਬਾ ਨੇ ਦੱਸਿਆ ਕਿ ਮਰੀਜ਼ਾਂ ਦੇ ਅਪੇ੍ਸ਼ਨਾਂ ਤੇ ਆਉਣ ਵਾਲਾ ਸਾਰਾ ਖਰਚਾ ਲਾਇਨ ਕਲੱਬ ਫੇਅਰਲੋਪ ਲੰਡਨ ਵਲੋਂ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਨੂੰ ਅਦਾ ਕੀਤਾ ਗਿਆ ਅਤੇ ਬਾਕੀ ਸਾਰਾ ਖਰਚਾ ਜਾਗਿ੍ਤੀ ਕਲੱਬ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।
ਸਮਾਰੋਹ ਦੇ ਮੁੱਖ ਮਹਿਮਾਨ ਜਗਦੀਸ਼ ਪਸਰੀਚਾ ਮੈਨੇਜਿੰਗ ਡਾਇਰੈਕਟਰ ਇੰਪੀਰੀਅਲ ਸਕੂਲ ਅਤੇ ਸੰਤ ਇੰਦਰਦਾਸ ਜੀ ਮੇਘੋਵਾਲ ਗੰਜਿਆ ਸਨ। ਜਦ ਕਿ ਸਾਮਰੋਹ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸਵਾਮੀ ਰਾਮ ਭਾਰਤੀ ਜੀ, ਸਮਾਜ ਸੇਵਕ ਸਤਪਾਲ ਬਜਾਜ, ਜਗਮੋਹਨ ਅਰੋੜਾ, ਪਰਮਜੀਤ ਸਿੰਘ ਰਾਏ, ਮਨਜੀਤ ਕੌਰ ਰਾਏ, ਡਾ. ਸਰਬਮੋਹਨ ਟੰਡਨ, ਮਾਇਆ ਯਾਦਵ, ਸ਼ਤੀਸ਼ ਸ਼ਰਮਾਂ, ਮੰਗਤ ਰਾਮ ਸ਼ਰਮਾਂ, ਗਗਨ ਪਸਰੀਚਾ, ਰਜੀਵ ਸਿੰਗਲਾ ਸ਼ਾਮਿਲ ਹੋਏੇ। ਇਸ ਮੌਕੇ ਕਲੱਬ ਵਲੋਂ ਅਪੇ੍ਸ਼ਨ ਵਾਲੇ ਸਾਰੇ ਮਰੀਜ਼ਾਂ ਦੀ ਰਿਹਾਇਸ਼, ਖਾਣ ਪੀਣ, ਦਵਾਈਆਂ ਅਤੇ ਐਨਕਾਂ ਦਾ ਪ੍ਬੰਧ ਮੁਫਤ ਕੀਤਾ ਗਿਆ। ਇਸ ਮੌਕੇ ਜਾਗਿ੍ਤੀ ਕਲੱਬ ਵਲੋਂ ਆਪਣਾ ਕੰਮਿਊਨਿਟੀ ਸੈਂਟਰ ਬਣਾਉਣ ਲਈ ਜਗਾਂ ਲੈਣ ਵਾਸਤੇ ਅਪੀਲ ਕੀਤੀ ਗਈ ਜਿਸ ਤੇ ਭਰਵਾਂ ਹੁੰਗਾਰਾ ਦਿੰਦਿਆ ਸਾਈ ਜੁਮਲੇ ਸ਼ਾਹ ਦਰਬਾਰ ਉਦੇਸੀਆਂ ਦੇ ਗੱਦੀ ਨਸ਼ੀਨ ਬੀਬੀ ਸ਼ਰੀਫਾਂ ਜੀ, ਸੰਤ ਇੰਦਰਦਾਸ ਜੀ ਮੇਘੋਵਾਲ ਗੰਜਿਆ, ਜਗਦੀਸ਼ ਪਸਰੀਚਾ ਪਰਿਵਾਰ, ਸੱਤਪਾਲ ਬਜਾਜ ਪਰਿਵਾਰ, ਮਨਮੋਹਨ ਸਿੰਘ ਟੰਡਨ ਪਰਿਵਾਰ (ਪੁੰਛ ਕਸ਼ਮੀਰੀ ਪਰਿਵਾਰ) ਵਲੋਂ ਇੱਕ-ਇੱਕ ਲੱਖ ਰੁਪਏ ਅਤੇ ਸ਼ੀ੍ਮਤੀ ਸਤੀਸ਼ ਸ਼ਰਮਾਂ ਪਰਿਵਾਰ, ਸ਼ੀ੍ਮਤੀ ਮਾਇਆ ਯਾਦਵ ਪਰਿਵਾਰ, ਛਾਬੜਾ ਪਰਿਵਾਰ ਵਲੋਂ ਪੰਜਾਹ-ਪੰਜਾਹ ਹਜ਼ਾਰ ਰੁਪਏ ਜਮੀਨ ਖਰੀਦਣ ਲਈ ਸਹਿਯੋਗ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਦੱਤਾ, ਰਘੂਵੀਰ ਸਿੰਘ ਵਿਰਦੀ, ਡਾ. ਖੜਕ ਸਿੰਘ, ਸਪਲੀਨ ਅਰੋੜਾ, ਨਰਿੰਦਰ ਕੁੱਕੂ, ਵਿਜੈ ਯਾਦਵ, ਸਤਪਾਲ ਨੀਟਾ, ਬਲਬੀਰ ਗਿਰ, ਸੁਨੀਲ ਵਾਸੂਦੇਵ, ਤਰਨਜੋਤ ਸਿੰਘ ਖਾਲਸਾ, ਦਸ਼ਵਿੰਦਰ ਕੁਮਾਰ, ਲੱਕੀ ਕਪੂਰ, ਸੰਜੀਵ ਗੁਪਤਾ ਪ੍ਧਾਨ ਰੋਟਰੀ ਕਲੱਬ, ਬੀਬੀ ਅਮਰਜੀਤ ਕੌਰ, ਗੁਰਨਾਮ ਸਿੰਘ, ਜਸਵੀਰ ਸਿੰਘ, ਸੁਭਾਸ਼ ਗਾਂਧੀ, ਬਸੰਤ ਲਾਲ ਕਪੂਰ, ਰਵੀ ਸ਼ੰਕਰ ਬਾਂਸਲ, ਨਰਿੰਦਰ ਕੁਮਾਰ, ਪ੍ਰਗਟ ਸਿੰਘ, ਕੁਲਦੀਪ ਸਿੰਘ, ਗੁਲਸ਼ਨ ਦਿਲਬਾਗੀ, ਗੁਰਮੁੱਖ ਸਿੰਘ ਸੂਰੀ, ਤਿਲਕ ਰਾਜ ਟੰਡਨ ਜਲੰਧਰ, ਸੁਦਰਸ਼ਨ ਸ਼ਰਮਾਂ, ਸੋਨੂੰ ਪਰੁੰਗ, ਰਜੇਸ਼ ਕੁਮਾਰ ਟੋਨੀ, ਕੁਲਦੀਪ ਦੁੱਗਲ ਹਾਜ਼ਰ ਸਨ। ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਸੇਵਾ ਕਲੱਬ ਦੇ ਸੈਕਟਰੀ ਗੁਲਸ਼ਨ ਦਿਲਬਾਗੀ ਅਤੇ ਜੁਆਇੰਟ ਸੈਕਟਰੀ ਗੁਰਮੁੱਖ ਸਿੰਘ ਸੂਰੀ ਵਲੋਂ ਬਾਖੂਬੀ ਨਾਲ ਨਿਭਾਈ ਗਈ। ਕੈਂਪ ਦੌਰਾਨ ਦਿੱਤੇ ਗਏ ਸਹਿਯੋਗ ਲਈ ਮਾਤਾ ਗੁਜ਼ਰੀ ਇੰਸਟੀਚਿਊਟ ਆਫ ਨਰਸਿੰਗ ਦੀਆਂ ਵਿਦਿਆਰਥਣਾਂ, ਗੁਰੂ ਨਾਨਾਕ ਸਭਾ ਆਦਮਪੁਰ, ਕੰਮਿਊਨਿਟੀ ਹੈਲਥ ਸੈਂਟਰ ਦੇ ਕੋਵਿਡ ਟੀਮ ਅਤੇ ਹੋਰ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਜਾਗਿ੍ਤੀ ਕਲੱਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
0 Comments