ਦਰਬਾਰ ਬਾਬਾ ਇੱਛਾਧਾਰੀ ਪਿੰਡ ਧੋਗੜੀ ਵਿਖੇ ਮਹਾਂਸ਼ਿਵਰਾਤਰੀ ਮੇਲਾ ਕਰਵਾਇਆ


ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਨੇ ਆਪਣੇ ਬੇਟੇ ਨੂੰ ਡੇਰੇ ਦਾ ਉੱਤਰਾਅਧਿਕਾਰੀ ਬਣਾਇਆ, ਸੰਗਤਾਂ ਦੀ ਹਾਜ਼ਰੀ ਵਿੱਚ ਬਾਬਾ ਰਮਨਜੋਤ ਸਿੰਘ ਦੀ ਹੋਈ ਪਗੜੀ ਦੀ ਰਸਮ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਧੋਗੜੀ ਵਿੱਚ ਮੋਜੂਦ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮਹਾਂਸ਼ਿਵਰਾਤਰੀ ਮੇਲਾ ਸਮੂਹ ਸੰਗਤਾਂ ਵਲੋਂ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਭਗਵਾਨ ਸ਼ਿਵ ਜੀ ਮਹਾਰਾਜ ਦੀ ਪੂਜਾ ਕੀਤੀ ਗਈ ਉਪਰੰਤ ਬਾਬਾ ਦਿਲਬਾਗ ਸ਼ਾਹ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਹੱਥੀ ਉਨ੍ਹਾਂ ਦੇ ਬੇਟੇ ਰਮਨਜੋਤ ਸਿੰਘ ਦੇ ਪੱਗ ਬੰ੍ਹਨ ਕੇ ਉਸਨੂੰ ਡੇਰੇ ਦਾ ਉਤਰਾਅਧਿਕਾਰੀ ਸੰਗਤਾਂ ਦੀ ਹਾਜ਼ਰੀ ਥਾਪਿਆ। ਇਸ ਸਮਾਗਮ ਮੋਕੇ ਗਾਇਕ ਪੀ.ਐਸ.ਬਿੱਲਾ, ਗਾਇਕ ਅਮਰੀਕ ਬੱਲ, ਮਨਜੀਤ ਸੋਨੀਆ, ਓਮਜੀਤ, ਰਜਿੰਦਰ ਰਾਜਨ, ਸ਼ਸ਼ੀ ਬਾਲਾ ਵਲੋਂ ਬਾਬਾ ਸ਼ਿਵ ਸ਼ੰਭੂ ਭੋਲੇਨਾਥ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ। ਇਸ ਮੌਕੇ ਕਵਾਲ ਸਲੀਮ ਇਕਬਾਲ ਐਂਡ ਪਾਰਟੀ ਵਲੋਂ ਕਵਾਲੀਆਂ ਦਾ ਅਤੇ ਪੰਮੀ ਨਕਾਲ ਐਂਡ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਮਹਾਂਸ਼ਿਵਰਾਤਰੀ ਪੁਰਬ ਦੀਆਂ ਵਧਾਈਆਂ ਦਿੱਤੀਆਂ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਧੋਗੜੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਮਾਤਾ ਮਨਜੀਤ ਕੌਰ, ਮਲਕੀਤ ਸਿੰਘ ਰੰਧਾਵਾ, ਬਾਬੂ ਨੰਦ ਲਾਲ, ਪੰਮੀ ਮਹੰਤ ਕਬੂਲਪੁਰ, ਬੂਟਾ ਰਾਮ ਪੰਚ, ਬਾਬਾ ਬਲਵਿੰਦਰ ਸਿੰਘ ਧੋਗੜੀ, ਰੂਪ ਲਾਲ ਪ੍ਰਧਾਨ, ਪਿੰਦਾ, ਪੰਚ ਗੁਰਮੁੱਖ ਸਿੰਘ, ਹਰਭਜਨ ਲਾਲ, ਬਿੰਦੂ, ਰਾਜ ਅਲਾਵਲਪੁਰ ਕੁੱਕ, ਮਹਿੰਦਰ ਸਿੰਘ, ਪਾਲੀ, ਬਾਬਾ ਗੁਰਮੇਲ ਸ਼ਾਹ, ਗੋਪੀ, ਭੀਮਾ, ਡਿੰਪੀ, ਦੀਪਕ ਅਤੇ ਹੋਰ ਹਾਜ਼ਰ ਸਨ। 

Post a Comment

0 Comments