ਚੰਗੀ ਬਿਜਲੀ ਸਪਲਾਈ ਲਈ ਲਗਵਾ ਕੇ ਦਿਤਾ ਟਰਾਂਫਾਰਮਰ, ਪਿੰਡ ਵਾਸੀਆਂ ਨੇ ਪਾਵਰਕਾਮ ਵਿਭਾਗ ਕੀਤਾ ਧੰਨਵਾਦ


ਜਲੰਧਰ (ਅਮਰਜੀਤ ਸਿੰਘ)- ਸਰਕਲ ਪਤਾਰਾ ਪਿੰਡ ਹਜ਼ਾਰਾ (ਜਲੰਧਰ) ਵਿਖੇ ਮੋਜੂਦ ਭੱਟੀ ਮੁਹੱਲਾ ਵਿੱਚ ਬਿਜਲੀ ਦੀ ਸਪਲਾਈ ਘੱਟ ਆਉਣ ਦੀ ਵਜ੍ਹਾ ਕਾਰਨ ਗਰਮੀਆਂ ਵਿੱਚ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈਦਾ ਸੀ। ਜਿਸਦੇ ਚੱਲਦੇ ਮੁਹੱਲਾ ਨਿਵਾਸੀਆਂ ਵਲੋਂ ਪਾਵਰਕਾਮ ਬੜਿੰਗ ਐਕਸੀਅਨ ਅਵਤਾਰ ਸਿੰਘ ਕੈਂਟ ਡਵੀਜ਼ਨ ਨੂੰ ਸੂਚਿਤ ਕਰਨ ਤੇ ਵਿਭਾਗ ਦੇ ਐਸ.ਡੀ.ਉ ਸ਼ਮਸ਼ੇਰ ਸਿੰਘ ਤੇ ਜ਼ੇ.ਈ ਰਜਿੰਦਰ ਕੁਮਾਰ ਵਲੋਂ ਕੀਤੇ ਉਪਰਾਲੇ ਨਾਲ ਮੁਹੱਲਾ ਨਿਵਾਸੀਆਂ ਨੂੰ 100 ਕਿਲ੍ਹੋਵਾਟ ਦਾ ਨਵਾਂ ਟਰਾਂਸਫਾਰਮਰ ਭੱਟੀ ਮੁਹੱਲਾ ਪਿੰਡ ਹਜ਼ਾਰਾ ਵਿੱਚ ਲਗਵਾ ਕੇ ਦਿਤਾ ਗਿਆ ਹੈ। ਜਿਸ ਨਾਲ ਮੁਹੱਲਾ ਨਿਵਾਸੀਆਂ ਨੂੰ ਬਿਜਲੀ ਦੀ ਪੂਰੀ ਸਪਲਾਈ ਮਿਲਣ ਤੇ ਉਨ੍ਹਾਂ ਵਿਭਾਗ ਦੇ ਐਕਸੀਅਨ ਅਤੇ ਐਸ.ਡੀ.ਉ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਅਤੇ ਉਨ੍ਹਾਂ ਨੂੰ ਬੁੱਕੇ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਹੈ। ਮੱਖਣ ਸਿੰਘ ਭੱਟੀ ਅਤੇ ਹੋਰਾਂ ਨੇ ਦਸਿਆ ਇਹ ਟਰਾਂਸਫਾਰਮਰ ਨਾ ਲਗਾਉਣ ਨੂੰ ਲੈ ਕੇ ਕਈ ਪਿੰਡ ਦੇ ਮੋਹਤਵਰ ਵਿਆਕਤੀਆਂ ਨੇ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਵਿਭਾਗ ਵਲੋਂ ਮੁਹੱਲਾ ਵਾਸੀਆਂ ਦੀ ਸੁਣਵਾਈ ਪਹਿਲ ਦੇ ਅਧਾਰ ਤੇ ਕੀਤੀ ਗਈ ਅਤੇ ਟਰਾਂਸਫਾਰਮਰ ਲਗਵਾਇਆ ਗਿਆ। ਇਸ ਮੌਕੇ ਤੇ ਮੱਖਣ ਸਿੰਘ ਭੱਟੀ ਹਜ਼ਾਰਾ, ਕੁਲਦੀਪ ਸਿੰਘ ਭੱਟੀ, ਕੁਲਵੰਤ ਸਿੰਘ, ਹਰਦੇਵ ਸਿੰਘ, ਰਜਿੰਦਰ ਸਿੰਘ ਪੰਚ, ਬੀਬੀ ਜਗਦੀਸ਼ ਕੌਰ ਨੇ ਧੰਨਵਾਦ ਕੀਤਾ।


Post a Comment

0 Comments