ਜਗਕਿਰਨ ਵੜੈਚ ਨੂੰ ਬਣਾਇਆ ਬਲਾਕ ਰਾਜਪੁਰਾ ਦੀ ਚੇਅਰਪਰਸਨ- ਡਾਕਟਰ ਖੇੜਾ


ਰਾਜਪੁਰਾ 20 ਮਾਰਚ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਇੱਕ ਮਹਿਲਾ ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਿਤ ਗੁਪਤਾ ਦੀ ਪ੍ਰਧਾਨਗੀ ਹੇਠ ਰਾਜਪੁਰਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਸਰਪ੍ਰਸ਼ਤ ਡਾਕਟਰ ਰਾਮ ਜੀ ਲਾਲ ਰਿਟਾਇਰਡ ਐਸ ਐਸ ਪੀ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਅਤੇ ਮੱਖਣ ਗੁਪਤਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਸੰਸਥਾ ਵੱਲੋਂ ਜਗਕਿਰਨ ਵੜੈਚ ਨੂੰ ਬਲਾਕ ਰਾਜਪੁਰਾ ਦੀ ਚੇਅਰਪਰਸਨ ਇਸਤਰੀ ਵਿੰਗ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਰਿੰਦਰ ਕੌਰ ਨੂੰ ਮੈਂਬਰ ਲਗਾ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਔਰਤ ਵਰਗ ਦਾ ਮਾਣ ਸਤਿਕਾਰ ਕਰਨ ਲਈ ਹਮੇਸ਼ਾ ਮਨੁੱਖੀ ਅਧਿਕਾਰ ਮੰਚ ਪਹਿਲ ਦੇ ਆਧਾਰ ਤੇ ਖੜਾ ਰਹਿੰਦਾ ਹੈ ਕਿਉਂਕਿ ਔਰਤ ਤੋਂ ਵਗੈਰ ਜੱਗ ਸੱਖਣਾ ਹੋ ਜਾਵੇਗਾ । ਔਰਤ ਦੇ ਕੁੱਖੋਂ ਰਾਜੇ, ਮਹਾਂਰਾਜੇ, ਫ਼ਕੀਰ, ਭਗਤ, ਯੋਧੇ, ਸੂਰਮੇ,ਸੰਤ,ਮਹੰਤ, ਅਤੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ।ਇਸੇ ਕਰਕੇ ਅੱਜ ਹਰ ਇੰਨਸਾਨ ਔਰਤ ਨੂੰ ਅਲੱਗ ਅਲੱਗ ਰੂਪਾਂ ਵਿੱਚ ਪੂਜਦਾ ਹੈ। ਨਵ-ਨਿਯੁਕਤ ਚੇਅਰਪਰਸਨ ਇਸਤਰੀ ਵਿੰਗ ਨੇ ਬੋਲਦਿਆਂ ਕਿਹਾ ਕਿ ਜੋ ਮੈਨੂੰ ਸੰਸਥਾ ਵੱਲੋਂ ਡਿਊਟੀ ਦਿੱਤੀ ਗਈ ਹੈ ਪੂਰੇ ਤਨੋਂ ਮਨੋਂ ਧਨੋ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪਟਿਆਲਾ, ਜਸਵੀਰ ਕੌਰ ਸੇਖੋਂ ਜ਼ਿਲ੍ਹਾ ਮੀਤ ਪ੍ਰਧਾਨ, ਬਲਜੀਤ ਸਿੰਘ ਚੂੰਨੀ, ਕਿਰਨਜੋਤ ਕੌਰ, ਸਤਨਾਮ ਦੇਵੀ, ਬਿੰਦਰ ਕੌਰ, ਗੁਰਮੀਤ ਕੌਰ, ਮਲਕੀਤ ਕੌਰ ਸੰਧੂ , ਪ੍ਰਭਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ।

Post a Comment

0 Comments