ਡਾਕ ਵਿਭਾਗ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵੱਲੋਂ ਸਨਮਾਨ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 12 ਮਾਰਚ, 2022
: ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਸਾਥੀਆਂ ਦਾ ਉਨਾਂ ਵੱਲੋਂ ਨਿਭਾਈਆਂ ਜਾਂਦੀਆਂ ਸ਼ਾਨਦਾਰ ਸਰਕਾਰੀ ਸੇਵਾਵਾਂ ਦੇ ਨਾਲ ਸਾਹਿਤਕ/ ਸੱਭਿਆਚਾਰਕ/ ਸਮਾਜ-ਸੇਵੀ ਸੇਵਾਵਾਂ ਬਦਲੇ ਸਨਮਾਨ ਕਰਕੇ ਉਨਾਂ ਦੀ ਹੌਸਲਾ-ਅਫ਼ਜਾਈ ਕੀਤੀ ਜਾਂਦੀ ਹੈ।  ਜਿਨਾਂ ਵਿਚ ਹੁਣ ਸ੍ਰੀ ਮਦਨਪਾਲ (ਪੀ. ਏ.) ਅਤੇ ਬੀਬੀ ਜਗਪ੍ਰੀਤ ਕੌਰ (ਪੋਸਟਮੈਨ) ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।  ਸਨਮਾਨ ਕਰਨ ਦੀਆਂ ਰਸਮਾਂ ਵਿਭਾਗ ਦੇ ਅਧਿਕਾਰੀ ਮੈਡਮ ਅਨੂਪਮਾ (ਸੀ. ਡੀ. ਐਸ. ਸੈਕਟਰ-55 ਮੁਹਾਲੀ) ਅਤੇ ਮੈਡਮ ਨੀਤੂ (ਪੀ. ਏ.) ਦੁਆਰਾ ਨਿਭਾਈਆਂ ਗਈਆਂ।

          ਯਾਦ ਰਹੇ ਕਿ ਇਸ ਸੰਸਥਾ ਵੱਲੋਂ ਇਸੇ ਲੜੀ ਵਿਚ ਡਾਕ ਵਿਭਾਗ ਵਿਚ ਮੁਹਾਲੀ ਤੇ ਚੰਡੀਗੜ ਵਿਖੇ ਕੰਮ ਕਰ ਰਹੇ ਅਜਿਹੇ ਸਾਥੀਆਂ ਨੂੰ ਪਹਿਲੇ ਵੀ ਪਿਛਲੇ ਦਿਨੀਂ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨ-ਪੱਤਰ ਅਤੇ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜਿਨਾਂ ਵਿਚ ਸ੍ਰੀ ਹਰਿੰਦਰ ਵਰਮਾ (ਪੋਸਟਮੈਨ), ਸ੍ਰੀ ਪ੍ਰਸ਼ੋਤਮ ਲਾਲ ਝਾਂਡੀਆਂ (ਪੋਸਟਮੈਨ), ਸ੍ਰੀ ਰਾਜੂ ਯਾਦਵ (ਪੋਸਟਮੈਨ), ਸ੍ਰੀ ਬਲਜੀਤ ਖਾਨ (ਮੇਲ ਓਵਰਸੀਅਰ), ਸ੍ਰ. ਦਲਜੀਤ ਸਿੰਘ ਛਿੱਬਰ (ਪੋਸਟਮੈਨ), ਮੈਡਮ ਅਨੂਪਮਾ (ਸੀ. ਡੀ. ਐਸ.), ਸ੍ਰੀ ਰਾਜਿੰਦਰ ਪ੍ਰਸ਼ਾਦ ਜੀ (ਪੋਸਟ ਮਾਸਟਰ), ਸ੍ਰੀ ਰਸ਼ਵਿੰਦਰ (ਪੀ. ਏ.), ਸ੍ਰ. ਕੁਲਵਿੰਦਰ ਕਾਲਾ ਰੱਤੋਂ ਵਾਲਾ (ਮੇਲ ਓਵਰਸੀਅਰ), ਸ੍ਰ. ਬੀ. ਬੀ. ਰਾਣਾ (ਏ. ਐਸ. ਪੀ. ਓ. ਵੈਸਟ ਸਬ-ਡਵੀਜਨ ਚੰਡੀਗੜ) ਅਤੇ ਸ੍ਰ. ਪ੍ਰਦੀਪ ਕੰਗ (ਏ. ਐਸ. ਪੀ. ਓ. ਵੈਸਟ ਸਬ-ਡਵੀਜਨ ਚੰਡੀਗੜ) ਵਿਸ਼ੇਸ਼ ਜ਼ਿਕਰ ਯੋਗ ਨਾਂ ਹਨ।

Post a Comment

0 Comments