ਬੀਬੀ ਕਰਮਜੀਤ ਕੌਰ ਦਾ ਸਮਾਜ ਸੇਵਾ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਲਈ ਲਈ ਵਿਸ਼ੇਸ਼ ਸਨਮਾਨ


ਜਲੰਧਰ (ਅਮਰਜੀਤ ਸਿੰਘ)- ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਢਿਆਣਾ ਜਲੰਧਰ ਦੇ ਮਰੀਜ਼ਾਂ ਦੀ ਸੇਵਾ ਕਰਨ ਅਤੇ ਸਮਾਜ ਸੇਵਾ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਲਈ ਬੀਬੀ ਕਰਮਜੀਤ ਕੌਰ ਪ੍ਰਧਾਨ (ਗੁਰੂ ਨਾਨਕ ਅਨਾਥ ਆਸ਼ਰਮ) ਦਾ ਪ੍ਰੈੱਸ ਐਸੋਸੀਏਸ਼ਨ ਰਜਿਸਟਰਡ ਜਲੰਧਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਬੀਬੀ ਕਰਮਜੀਤ ਕੌਰ ਨੂੰ ਡਾ. ਸੁਰਿੰਦਰ ਕੈਂਥ ਕਪੂਰ ਪਿੰਡ ਵੱਲੋਂ ਸੌਂਪਿਆ ਗਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਬੀਬੀ ਕਰਮਜੀਤ ਕੌਰ ਨੇ ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜ਼ਾਂ ਦੀ ਸੇਵਾ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਅਹਿਮ ਸੇਵਾਵਾਂ ਨਿਭਾਈਆਂ ਹਨ। ਜਿਸ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।

Post a Comment

0 Comments