ਕੌਮੀ ਚੇਅਰਮੈਨ ਬਣੇ, ਰਘਬੀਰ ਸਿੰਘ ਰਾਣਾ


ਅੰਬਾਲਾ (ਸੂਰਮਾ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਰਜਿ. ਪੰਜਾਬ ਭਾਰਤ ਵੱਲੋਂ ਇੱਕ ਵਿਸ਼ਾਲ ਮੀਟਿੰਗ ਅੰਬਾਲਾ ਸਟੇਟ ਹਰਿਆਣਾ ਵਿਖੇ ਡਾਕਟਰ ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਪਿੰਡ ਸੌਂਢਾ ਵਿਖੇ ਕਾਰਵਾਈ ਗਈ। ਜਿਸ ਵਿਚ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮਨੇਸ਼ ਕੁਮਾਰ ਚੇਅਰਮੈਨ ਜ਼ਿਲ੍ਹਾ ਰਿਵਾੜੀ, ਮੁਜਾਹਿਦ ਇਸਲਾਮ ਚੇਅਰਮੈਨ ਗੁੜਗਾਓਂ, ਨਿਰਮਲਾ ਚੇਅਰਪਰਸਨ ਇਸਤਰੀ ਵਿੰਗ ਸਾਊਥ ਦਿੱਲੀ, ਪੂਰਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਰਾਜਸਥਾਨ ਅਤੇ ਰਣਬੀਰ ਸਿੰਘ ਪ੍ਰਧਾਨ ਯੂਥ ਵਿੰਗ ਰਾਜਸਥਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਰਘਬੀਰ ਸਿੰਘ ਰਾਣਾ ਨੂੰ ਕੌਮੀ ਚੇਅਰਮੈਨ ਬੁੱਧੀਜੀਵੀ ਸੈਲ, ਮੱਖਣ ਗੁਪਤਾ ਨੂੰ ਕੌਮੀ ਸਲਾਹਕਾਰ ਬੁੱਧੀਜੀਵੀ ਸੈਲ, ਲਲਿਤ ਸ਼ਰਮਾ ਜ਼ਿਲ੍ਹਾ ਚੇਅਰਮੈਨ ਲੀਗਲ ਸੈੱਲ ਅੰਬਾਲਾ, ਮਨੇਸ਼ ਕੁਮਾਰ ਨੂੰ ਚੇਅਰਮੈਨ ਜ਼ਿਲ੍ਹਾ ਰਿਵਾੜੀ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਪਿਛਲੇ ਦੋ ਦਹਾਕਿਆਂ ਤੋਂ ਸਾਫ਼ ਸੁਥਰੇ ਅਤੇ ਇਮਾਨਦਾਰ ਲੋਕਾਂ ਨੂੰ ਨਾਲ ਲੈਕੇ ਕੌੜੀ ਵੇਲ ਦੀ ਤਰ੍ਹਾਂ ਵੱਧਦੀ ਜਾ ਰਹੀ ਹੈ। ਸੰਸਥਾ ਭਾਰਤ ਦੇ ਦੂਜੇ ਸੂਬਿਆਂ ਵਿਚ ਵੀ ਆਪਣੀਆਂ ਵਿਸ਼ਾਲ ਟੀਮਾਂ ਬਣਾਉਣ ਵਿੱਚ ਸਫ਼ਲ ਹੋ ਰਹੀ ਹੈ। ਸੱਚੇ ਦਿਲੋਂ ਸਮਾਜ ਸੇਵਾ ਕਰਨ ਵਾਲੇ ਲੋਕ ਹਮੇਸ਼ਾ ਸੰਸਥਾ ਦਾ ਭਲਾ ਚਾਹੁੰਦੇ ਹਨ। ਇਸ ਮੌਕੇ ਰਘਬੀਰ ਸਿੰਘ ਰਾਣਾ ਚੇਅਰਮੈਨ ਵੱਲੋਂ ਸੰਸਥਾ ਵੱਲੋਂ ਪਹੁੰਚੇ ਸਮੂਹ ਮੈਂਬਰਾਂ ਨੂੰ ਮਾਣ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਖੇੜਾ ਨੂੰ ਸੂਟ, ਗੁੱਟ ਘੜੀ ਅਤੇ ਰੁਪਈਆਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਮਾਣ ਸਤਿਕਾਰ ਦਿੱਤਾ ਗਿਆ ਹੈ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਚੇਅਰਪਰਸਨ ਪਟਿਆਲਾ, ਤਰਸੇਮ ਲਾਲ, ਗੁਰਕੀਰਤ ਸਿੰਘ ਚੇਅਰਮੈਨ ਆਰ ਟੀ ਆਈ, ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਵੀਨਾ ਗੁਪਤਾ ਅਤੇ ਮਹਿੰਦਰ ਸਿੰਘ ਸੌਂਢਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। 

Post a Comment

0 Comments