ਮਨੁੱਖੀ ਅਧਿਕਾਰ ਮੰਚ ਵੱਲੋਂ ਵੀਨਾ ਗੁਪਤਾ ਦਾ ਵਿਸ਼ੇਸ਼ ਸਨਮਾਨ


ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਵੱਲੋਂ ਇੱਕ ਸਾਦਾ ਸਮਾਗਮ ਜ਼ਿਲ੍ਹਾ ਅੰਬਾਲਾ ਸਟੇਟ ਹਰਿਆਣਾ ਦੇ ਕਸਬਾ ਸੌਂਢਾ ਵਿਖੇ ਰਘਬੀਰ ਸਿੰਘ ਰਾਣਾ ਚੇਅਰਮੈਨ ਬੁੱਧੀਜੀਵੀ ਸੈਲ ਹਰਿਆਣਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਮੈਡਮ ਪ੍ਰਿਤਪਾਲ ਕੌਰ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਮੈਡਮ ਵੀਨਾ ਗੁਪਤਾ ਨੂੰ ਮੰਚ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਪ੍ਰੈਗਾਮ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਕਿਹਾ ਕਿ ਔਰਤ  ਭਗਵਾਨ ਦਾ ਦੂਜਾ ਨਾਂ ਏ ਕਿਉਂਕਿ ਧੀ ਦੇ ਰੂਪ ਵਿਚ ਪਿਓ ਦੀ ਸਲਾਮਤੀ,ਭੈਣ ਦੇ ਰੂਪ ਵਿਚ ਭਰਾ ਲਈ ਦੁਆਵਾਂ ਮੰਗਦੀ ਹੈ, ਪਤਨੀ ਦੇ ਰੂਪ ਵਿਚ ਪਤੀ ਦੀ ਲੰਮੀ ਉਮਰ ਅਤੇ ਮਾਂ ਦੇ ਰੂਪ ਵਿਚ ਬੱਚੇ ਦਾ ਹਰ ਦੁੱਖ ਝੱਲਣ ਲਈ ਤਿਆਰ ਰਹਿੰਦੀ ਹੈ ਇਸ ਕਰਕੇ ਔਰਤ ਵਰਗ ਦਾ ਇੰਨਸਾਨ ਕਦੇ ਵੀ ਦੇਣ ਨਹੀਂ ਦੇ ਸਕਦਾ। ਹੋਰਨਾਂ ਤੋਂ ਇਲਾਵਾ ਮਲਕੀਤ ਕੌਰ ਸੰਧੂ ਚੇਅਰਪਰਸਨ, ਮਹਿੰਦਰ ਸਿੰਘ ਸੌਂਢਾ,ਮੀਨਾ ਕੁਮਾਰੀ, ਮਨਪ੍ਰੀਤ ਕੌਰ ਚੇਅਰਪਰਸਨ ਪਟਿਆਲਾ, ਰੋਸ਼ਨੀ ਦੇਵੀ, ਜਸਵਿੰਦਰ ਕੌਰ, ਅਸਲਾਮ ਖ਼ਾਨ ਚੇਅਰਮੈਨ ਗੁਰੂ ਗ੍ਰਾਂਮ, ਸਤਨਾਮ ਦੇਵੀ, ਬਿੰਦਰ ਕੌਰ, ਕਰਮਜੋਤ ਕੌਰ , ਹਰਪ੍ਰੀਤ ਕੌਰ ਅਤੇ ਸ਼ਰਨਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments