ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦਿੱਤੀ ਸ਼ਰਧਾਂਜਲੀ


ਲੁਧਿਆਣਾ (ਸੂਰਮਾ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਧਿੰਡ ਮੂੰਹੀਆਂ ਖੁਰਦ ਵਿਖੇ ਜਸਵੀਰ ਕੌਰ ਸੇਖੋਂ ਜ਼ਿਲ੍ਹਾ ਮੀਤ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਜਸਵੰਤ ਕੁਮਾਰ ਵਰਮਾ ਚੀਜ਼ ਸੈਕਟਰੀ ਇੰਡੀਆ, ਰਾਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ.ਟੀ.ਆਈ ਸੋੱਲ ਪੰਜਾਬ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਆਦਿ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸਮੂਹ ਦੇਸ਼ ਵਾਸੀਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਹੀਦ ਭਗਤ ਸਿੰਘ ਜੀ ਨੂੰ ਮਾਲਵਾ ਟਾਇਰ ਵਿਖੇ ਦਿਤੀ ਸ਼ਰਧਾਂਜਲੀ

ਮਨੁੱਖੀ ਅਧਿਕਾਰ ਮੰਚ ਵੱਲੋਂ ਸ਼ਹੀਦੇ-ਆਜਮ ਸਰਦਾਰ ਭਗਤ ਸਿੰਘ ਜੀ ਨੂੰ ਯਾਦ ਕਰਦਿਆਂ ਮਾਲਵਾ ਟਾਇਰ ਸਮਰਾਲਾ ਵਿਖੇ ਨਤਮਸਤਕ ਹੁੰਦੇ ਹੋਏ ਅਤੇ ਫੁੱਲ ਅਰਪਣ ਕਰਕੇ ਦਿੱਤੀ ਸ਼ਰਧਾਂਜਲੀ। ਇਸ ਮੌਕੇ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਆਦਿ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ 23 ਮਾਰਚ 1931 ਨੂੰ ਦੇਸ ਲਈ ਉਨ੍ਹਾਂ ਨੇ ਆਪਾ ਵਾਰ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ। 1928 ਵਿੱਚ ਭਗਤ ਸਿੰਘ 1929 ਵਿੱਚ ਉਸਨੇ ਅਤੇ ਇੱਕ ਸਾਥੀ ਨੇ ਡਿਫੈਂਸ ਆਫ ਇੰਡੀਆ ਐਕਟ ਨੂੰ ਲਾਗੂ ਕਰਨ ਦੇ ਵਿਰੋਧ ਵਿੱਚ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਿਆ ਅਤੇ ਫਿਰ ਆਤਮ ਸਮਰਪਣ ਕਰ ਦਿੱਤਾ। ਸਾਂਡਰਸ ਦੇ ਕਤਲ ਦੇ ਦੋਸ਼ ਵਿੱਚ ਉਸਨੂੰ 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੀ ਗਈ ਸੀ। ਹੋਰਨਾਂ ਤੋਂ ਇਲਾਵਾ ਬੱਬਰ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ, ਜਗਤਾਰ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬੰਬ, ਵਿਕਰਮ ਸਿੰਘ, ਗੁਰਬਚਨ ਸਿੰਘ, ਮਨਪ੍ਰੀਤ ਕੌਰ, ਸੁਖਲੀਨ ਕੌਰ ਸੈਕਟਰੀ ਪੰਜਾਬ, ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ, ਜੀਵਨ ਸਿੰਘ ਮੀਤ ਪ੍ਰਧਾਨ, ਮਨਜੋਤ ਕੌਰ, ਗੁਰਬਚਨ ਸਿੰਘ, ਕਿਰਨਜੀਵਨ ਕੌਰ, ਬਾਬਾ ਚਮਕੌਰ ਸਿੰਘ, ਗਗਨ ਮੂੰਹੀਆਂ, ਪਵਨ ਝੂੰਗੀਆ, ਜਸਵਿੰਦਰ ਕੌਰ, ਰਾਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ ਟੀ.ਆਈ.ਸੋੱਲ ਪੰਜਾਬ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਕਰਮਜੀਤ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।

Post a Comment

0 Comments