ਜਲੰਧਰ, 4 ਮਾਰਚ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਇੱਕ ਮਹਿਲਾ ਦਿਵਸ ਦੇ ਸਬੰਧ ਵਿੱਚ ਅਹਿਮ ਮੀਟਿੰਗ ਰਣਜੀਤ ਨਗਰ ਪਟਿਆਲਾ ਵਿਖੇ ਗੁਰਜੀਤ ਸਿੰਘ ਰਾਜੂ ਲੰਬੀ ਚੇਅਰਮੈਨ ਐਂਟੀ ਕ੍ਰਾਈਮ ਸੈਲ ਅਤੇ ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਮਨਜੀਤ ਕੌਰ ਜ਼ਿਲ੍ਹਾ ਉਪ ਚੇਅਰਪਰਸਨ ਇਸਤਰੀ ਵਿੰਗ, ਸਤਨਾਮ ਰਾਣੀ ਜਨਰਲ ਸਕੱਤਰ ਬਲਾਕ ਪਟਿਆਲਾ, ਬਲਜਿੰਦਰ ਕੌਰ ਉਪ ਪ੍ਰਧਾਨ ਇਸਤਰੀ ਵਿੰਗ ਬਲਾਕ ਪਟਿਆਲਾ, ਕੁਲਵਿੰਦਰ ਕੌਰ, ਸ਼ਾਲੂ, ਰਾਜਵਿੰਦਰ ਕੌਰ, ਕਲਵੰਤ ਕੌਰ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਪਟਿਆਲਾ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 1917 ਵਿਚ ਸੋਵੀਅਤ ਰੂਸ ਵਿਚ ਔਰਤਾਂ ਦਾ ਵੋਟ ਦਾ ਅਧਿਕਾਰ ਹਾਸਿਲ ਕਰਨ ਤੋਂ ਬਾਅਦ ਉਥੇ 08 ਮਾਰਚ ਦੀ ਸਰਕਾਰੀ ਛੁੱਟੀ ਬਣ ਗਈ ਇਹੇ ਦਿਨ ਉਦੋਂ ਤੱਕ ਸਮਾਜ ਵਾਦੀ ਲਹਿਰ ਅਤੇ ਕਮਿਊਨਿਸਟ ਦੇਸ਼ਾਂ ਦੁਆਰਾ ਮੁੱਖ ਤੌਰ ਤੇ ਮਨਾਇਆ ਜਾਂਦਾ ਸੀ ਜਦੋਂ ਤੱਕ ਕਿ ਇਸ ਨੂੰ 1967 ਵਿਚ ਨਾਰੀ ਵਾਦੀ ਲਹਿਰ ਦੁਆਰਾ ਅਪਣਾਇਆ ਨਹੀਂ ਗਿਆ। ਸੰਯੁਕਤ ਰਾਸ਼ਟਰ ਨੇ 1977 ਵਿਚ ਪੂਰਨ ਤੌਰ ਤੇ ਮਨਾਉਣਾ ਸ਼ੁਰੂ ਕੀਤਾ। ਹੋਰਨਾਂ ਤੋਂ ਇਲਾਵਾ ਗੌਰਵ ਅਹਲੂਵਾਲੀਆ,ਚਾਰੂ, ਕਰਮਜੋਤ ਕੌਰ, ਕਿਰਨਾਂ ਰਾਣੀ , ਬਲਜਿੰਦਰ ਕੌਰ, ਗੁਰਕੀਰਤ ਕੌਰ, ਸਤਿੰਦਰ ਕੌਰ,ਨਵਸੰਗੀਤ ਸਿੰਘ,ਸੋਨੀ ਸਿੰਘ, ਕਰਮਜੀਤ ਸਿੰਘ ਸਰਪੰਚ ਅਤੇ ਰਾਜ਼ ਰਾਣੀ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
0 Comments