ਹਰ ਇੱਕ ਮਨੁੱਖ ਲਗਾਵੇ ਰੁੱਖ, ਪੂਰੇ ਪੰਜਾਬ ਵਿੱਚ ਲਗਾਵਾਂਗੇ ਲੱਖਾਂ ਪੌਦੇ- ਰਵਿੰਦਰ ਸਿੰਘ ਸਰੋਆ
ਆਦਮਪੁਰ (ਅਮਰਜੀਤ ਸਿੰਘ)- ਅਗਰ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਸ਼ੁੱਧ ਅਤੇ ਸਾਫ ਹੋਵੇਗਾ ਤਾਂ ਹੀ ਅਸੀਂ ਸ਼ੁੱਧ ਹਵਾ ਦਾ ਅਨੰਦ ਮਾਣ ਕੇ ਤੰਦਰੁਸਤ ਰਹਿ ਸਕਦੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਆਰ.ਆਈ ਕੁਲਦੀਪ ਸਿੰਘ ਮਿਨਹਾਸ ਕਨੇਡਾ ਉਨ੍ਹਾਂ ਦਾ ਧਰਮਪਤਨੀ ਸੁਰਿੰਦਰ ਕੌਰ ਮਿਨਹਾਸ ਕਨੇਡਾ, ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ, ਉਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ ਰਵਿੰਦਰ ਸਿੰਘ ਸਰੋਆ ਨੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਵਿਖੇ ਪੋਦੇ ਲਗਾਉਣ ਸਮੇਂ ਪ੍ਰੈਸ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਇਹ ਪੋਦੇ ਵੱਡੇ ਹੋ ਸਾਨੂੰ ਸ਼ੁੱਧ ਵਾਤਾਵਰਨ ਅਤੇ ਸਾਫ ਹਵਾ ਪ੍ਰਦਾਨ ਕਰਨਗੇ। ਜਿਸ ਨਾਲ ਹਰ ਮਨੁੱਖ ਤੰਦਰੁਸਤ ਰਹੇਗਾ। ਇਸ ਮੌਕੇ ਉਘੇ ਸਮਾਜ ਸੇਵਕ ਰਵਿੰਦਰ ਸਿੰਘ ਸਰੋਆ ਨੇ ਕਿਹਾ ਗੁਰੂ ਘਰ ਵਿਖੇ ਅੱਜ ਵੱਖ ਵੱਖ ਕਿਸਮਾਂ ਦਾ ਪੋਦੇ ਲਗਾਏ ਗਏ ਹਨ।
ਜੋ ਕਿ ਇਕ ਪੂਰੇ ਪੰਜਾਬ ਭਰ ਵਿੱਚ ਲੱਖਾਂ ਪੋਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸਦਾ ਸ਼ੁੱਭ ਅਰੰਭ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਐਨ.ਆਰ.ਆਈ ਵੀਰ ਕੁਲਦੀਪ ਸਿੰਘ, ਬੀਬੀ ਸੁਰਿੰਦਰ ਕੌਰ ਵਲੋਂ ਸਾਂਝੇ ਤੋਰ ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੂਰੇ ਪੰਜਾਬ ਵਿੱਚ ਇਹ ਮੁਹਿੰਮ ਤੇਜ਼ੀ ਨਾਲ ਸ਼ੁਰੂ ਕੀਤੀ ਜਾਵੇਗੀ। ਪ੍ਰਧਾਨ ਮਨੋਹਰ ਸਿੰਘ ਜੀ ਨੇ ਵੀ ਇਸ ਉਪਰਾਲੇ ਸ਼ਲਾਘਾ ਕੀਤੀ ਉਨਾਂ ਕਿਹਾ ਵਾਤਾਵਰਨ ਦੀ ਸ਼ੁੱਧਤਾ ਨੂੰ ਬਚਾਉਣਾ ਸਾਡਾ ਪਹਿਲਾ ਫ਼ਰਜ਼ ਹੈ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਵਲੋਂ ਐਨ.ਆਰ.ਆਈ ਕੁਲਦੀਪ ਸਿੰਘ, ਬੀਬੀ ਸੁਰਿੰਦਰ ਕੌਰ, ਰਵਿੰਦਰ ਸਿੰਘ ਸਰੋਆ ਅਤੇ ਉਘੇ ਲੇਖਕ ਅਸ਼ੋਕ ਚੁੰਬਰ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਪੋਦੇ ਲਗਾਉਣ ਸਮੇ ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਸਰਪੰਚ ਜੋਤੀ ਸ਼ਰਮਾਂ ਪਿੰਡ ਮਸਾਣੀਆਂ, ਸਰਪੰਚ ਰਛਪਾਲ ਸਿੰਘ ਡਰੋਲੀ ਕਲਾਂ, ਡਾ. ਨਰਿੰਦਰ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਪਤਵੰਤੇ ਸੱਜਣ ਅਤੇ ਹੋਰ ਸੰਗਤਾਂ ਹਾਜ਼ਰ ਸਨ।
0 Comments