ਵਰਿੰਦਾਬੰਨ ਤੋਂ ਪੁੱਜੇ ਕਲਾਕਾਰਾਂ ਨੇ ਭਗਵਾਨ ਕ੍ਰਿਸ਼ਨ ਜੀ ਦੀ ਮਹਿਮਾ ਦਾ ਕੀਤਾ ਗੁਨਗਾਨਰਘੂਨਾਥ ਸ਼ਿਵ ਮੰਦਰ ਜੰਡੂ ਸਿੰਘਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਮੋਜੂਦ ਪੁਰਾਤਨ ਸ਼੍ਰੀ ਰਘੂਨਾਥ ਸ਼ਿਵ ਮੰਦਰ ਵਿੱਚ ਹੋਲੀ ਦਾ ਤਿਉਹਾਰ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਰਾਧਾ ਜੀ ਦੀ ਪੂਜਾ ਕੀਤੀ ਗਈ ਉਪਰੰਤ ਵਰਿੰਦਾਬੰਨ ਤੋਂ ਪੁੱਜੇ ਕਲਾਕਾਰ ਵਰਿੰਦਰ ਸ਼ਰਮਾਂ ਐਂਡ ਪਾਰਟੀ ਨੇ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਦੇ ਭਜਨਾਂ ਰਾਹੀਂ ਸੰਗਤਾਂ ਨੂੰ ਰੰਗ ਵਿੱਚ ਰੰਗਿਆ। ਜਿਸ ਵਿੱਚ ਭਗਵਾਨ ਰਾਧਾ ਕ੍ਰਿਸ਼ਨ ਦੇ ਸਰੂਪ ਸਜਾਏ ਗਏ ਅਤੇ ਫੁੱਲਾਂ ਦਾ ਹੋਲੀ ਖੇਡੀ ਗਈ। ਇਸ ਮੌਕੇ ਸੀਮਾ ਸ਼ਰਮਾਂ, ਪੂਜਾ ਦੇਵੀ, ਨੀਲਮ ਸ਼ਰਮਾਂ, ਸੀਮਾ ਜ਼ੋਸ਼ੀ, ਵੀਨਾ ਜ਼ੋਸ਼ੀ, ਸੁਦੇਸ਼ ਜ਼ੋਸ਼ੀ, ਰੈਨੂੰ ਜ਼ੋਸ਼ੀ, ਅਮਰਜੀਤ ਅੰਬੋ, ਸੰਤ ਸਰਵਣ ਦਾਸ, ਚੰਪਾ ਜ਼ੋਸ਼ੀੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ। 


Post a Comment

0 Comments