ਜੰਡੂ ਸਿੰਘਾ ਵਿਖੇ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ

ਪਹਿਲੇ ਨੰਬਰ ਤੇ ਰਹੀ ਪਿੰਡ ਡਰੋਲੀ ਕਲਾਂ ਟੀਮ ਦਾ ਸਨਾਮਨ ਕਰਦੇ ਪ੍ਰੋਫੈਸਰ ਤਰਲੋਚਨ ਸਿੰਘ, ਸਰਪੰਚ ਰਣਜੀਤ ਮੱਲੀ, ਪੰਚ ਵਿਪੁੱਲ ਸ਼ਰਮਾਂ, ਹਿੰਦਪ੍ਰੀਤ ਸਿੰਘ ਸੰਘਾ, ਤਰਨਵੀਰ ਸਿੰਘ ਸੰਘਾ ਅਤੇ ਹੋਰ।     


ਜੰਡੂ ਸਿੰਘਾ ਵਿਖੇ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ
ਪਿੰਡ ਡਰੋਲੀ ਕਲਾਂ ਪਹਿਲੇ ਨੰਬਰ ਤੇ ਅਤੇ ਜੰਡੂ ਸਿੰਘਾ ਦੀ ਟੀਮ ਦੂਜੇ ਨੰਬਰ ਤੇ ਰਹੀ ਜੈਤੂ 
ਐਸ.ਐਚ.ਉ ਹਰਜਿੰਦਰ ਸਿੰਘ ਆਦਮਪੁਰ, ਸਰਪੰਚ ਰਣਜੀਤ ਮੱਲੀ ਅਤੇ ਪਤਵੰਤੇ ਸੱਜਣਾਂ ਨੇ ਸਾਂਝੇ ਤੋਰ ਤੇ ਇਨਾਮਾਂ ਦੀ ਵੰਡ ਕੀਤੀ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਰਜ਼ਿ (ਜੰਡੂ ਸਿੰਘਾ) ਦੇ ਸਮੂਹ ਮੈਂਬਰਾਂ ਵਲੋਂ ਜੰਡੂ ਸਿੰਘਾ ਸਕੂਲ ਦੀ ਗਰਾਂਉਡ ਵਿੱਚ ਕਰਵਾਇਆ ਗਿਆ ਸਲਾਨਾਂ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ। ਇਹ ਟੂਰਨਾਂਮੈਂਟ ਲਗਾਤਾਰ 8 ਦਿਨ ਚਲਿਆ। ਜਿਸ ਵਿੱਚ 50 ਟੀਮਾਂ ਨੇ ਭਾਗ ਲਿਆ। ਇਸ ਟੂਰਨਾਂਮੈਂਟ ਦੇ ਕਰਵਾਏ ਫਾਇਨਲ ਮੁਕਾਬਲਿਆਂ ਵਿੱਚ ਪਿੰਡ ਡਰੋਲੀ ਕਲਾਂ ਦੀ ਟੀਮ 31 ਹਜ਼ਾਰ ਰੁਪਏ ਤੇ ਟਰਾਫੀ ਹਾਸਲ ਕਰਕੇ ਪਹਿਲੇ ਨੰਬਰ ਤੇ ਰਹੀ ਅਤੇ ਜੰਡੂ ਸਿੰਘਾ ਦੀ ਟੀਮ 21 ਹਜ਼ਾਰ ਟਰਾਫੀ ਨਾਲ ਦੂਜੇ ਨੰਬਰ ਤੇ ਰਹੀ। ਇਸ ਟੂਰਨਾਂਮੈਂਟ ਦੋਰਾਨ ਜਿਥੇ ਜੈਤੂ ਟੀਮਾਂ ਨੂੰ ਇਨਾਮਾਂ ਦਾ ਵੰਡ ਕੀਤੀ ਗਈ ਉਥੇ ਇਸ ਟੂਰਨਾਂਮੈਂਟ ਨੂੰ ਸਫਲ ਬਣਾਉਣ ਵਾਲੇ ਪਤਵੰਤੇ ਸੱਜਣਾਂ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਤਰਲੋਚਨ ਸਿੰਘ ਸੰਘਾ, ਲੈਕਚਚਾਰ ਹਰਿੰਦਰ ਸਿੰਘ ਸੰਘਾ, ਮੈਂਬਰ ਪੰਚਾਇਤ ਵਿਪੁੱਲ ਪੰਡਿਤ, ਹਿੰਦਪ੍ਰੀਤ ਸਿੰਘ ਸੰਘਾ, ਤਰਨਵੀਰ ਸਿੰਘ ਸੰਘਾ, ਰਮਨਜੀਤ ਸਿੰਘ ਸੰਘਾ, ਨਵਜੋਤ ਢੀਡਸਾ, ਸੰਨੀ ਸੰਘਾ, ਰਿੱਕੀ ਸੰਘਾ, ਜੱਸੀ ਸੰਘਾ, ਰਮਨਦੀਪ ਸਿੰਘ, ਕਰਨਦੀਪ ਸਿੰਘ ਸੰਘਾ, ਇੰਦਰ ਸੰਘਾ, ਕਰਨਦੀਪ ਸਿੰਘ, ਇੰਦਰਪਾਲ ਸੰਘਾ, ਚੰਦਨ, ਜੰਗਬਹਾਦੁਰ ਸੰਘਾ, ਸਰਪੰਚ ਰਣਜੀਤ ਸਿੰਘ ਮੱਲੀ, ਕਮਲਜੀਤ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਕੁਲਵੀਰ ਸਿੰਘ, ਜਸਵੀਰ ਸਿੰਘ ਨੰਬਰਦਾਰ, ਹਰਿੰਦਰ ਸਿੰਘ ਸੰਘਾ, ਮਨਵੀਰ ਸਿੰਘ ਸੰਘਾ, ਜਸਪਾਲ ਸੋਨੀ ਸੰਘਾ, ਰਾਮ ਸਰੂਪ ਝੱਮਟ, ਰਣਜੀਤ ਕੋ੍ਹਲ, ਪੰਚ ਮਨਜੀਤ ਕੌਰ, ਪੰਚ ਜਗੀਰ ਕੌਰ, ਪੰਚ ਸੁਖਵਿੰਦਰ ਕੌਰ, ਵਿਨੋਧ ਬੀਟਾ, ਬਲਵਿੰਦਰ ਸਿੰਘ, ਰੋਹਿਤ ਸ਼ਰਮਾਂ, ਹਨੀ ਜ਼ੋਸ਼ੀ, ਮਦਨ ਲਾਲ ਸ਼ਰਮਾਂ, ਜਥੇਦਾਰ ਪ੍ਰੱਬਜੋਤ ਸਿੰਘ ਜੋਤੀ ਧੋਗੜੀ, ਪੰਚ ਮੰਗਤ ਅਲੀ, ਸੁਖਵਿੰਦਰ ਸਿੰਘ, ਪਰਮਵੀਰ ਸਿੰਘ ਕਾਹਲੋ, ਰਵੀ ਕਰਵਲ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Post a Comment

0 Comments