ਜੰਡੂ ਸਿੰਘਾ ਵਿਖੇ ਫੁੱਟਬਾਲ ਟੂਰਨਾਂਮੈਂਟ ਅਰੰਭ

ਮੈਂਚਾਂ ਦੀ ਅਰੰਭਤਾ ਮੌਕੇ ਹਾਜਰ ਪ੍ਰੋਫੈਸਰ ਤਰਲੋਚਨ ਸਿੰਘ ਸੰਘਾ, ਮੈਂਬਰ ਪੰਚਾਇਤ ਵਿਪੁੱਲ ਪੰਡਿਤ, ਹਿੰਦਪ੍ਰੀਤ ਸਿੰਘ ਸੰਘਾ, ਤਰਨਵੀਰ ਸਿੰਘ ਸੰਘਾ, ਸਰਪੰਚ ਰਣਜੀਤ ਸਿੰਘ ਅਤੇ ਹੋਰ। ਪ੍ਰੋਫੈਸਰ ਤਰਲੋਚਨ ਸਿੰਘ ਸੰਘਾ ਨੇ ਜੰਡੂ ਸਿੰਘਾ ਵਿਖੇ ਰੀਬਨ ਕੱਟ ਕੇ ਫੁੱਟਬਾਲ ਟੂਰਨਾਂਮੈਂਟ ਦੀ ਕੀਤੀ ਅਰੰਭਤਾ


13 ਮਾਰਚ ਨੂੰ ਹੋਵੇਗੀ ਜੈਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ 


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਰਜ਼ਿ ਜੰਡੂ ਸਿੰਘਾ ਦੇ ਸਮੂਹ ਮੈਂਬਰਾਂ ਵਲੋਂ ਸਲਾਨਾਂ ਫੁੱਟਬਾਲ ਟੂਰਨਾਂਮੈਂਟ 6 ਤੋਂ 13 ਮਾਰਚ ਤੱਕ ਜਨਤਾ ਸੀਨੀਅਰ ਸੈਕੰਡਰੀ ਸਕੂਲ ਜੰਡੂ ਸਿੰਘਾ ਦੀ ਗਰਾਂਉਡ ਵਿੱਚ ਸਮੂਹ ਐਨ.ਆਰ.ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਿਸਦੀ ਅੱਜ ਸ਼ੁਰੂਆਤ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਪ੍ਰੋਫੈਸਰ ਤਰਲੋਚਨ ਸਿੰਘ ਸੰਘਾ ਵਲੋਂ ਰੀਬਨ ਕੱਟ ਕੇ ਪਤਵੰਤੇ ਸੱਜਣਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤੀ। ਫੁੱਟਬਾਲ ਦਾ ਪਹਿਲਾ ਮੈਂਚ ਪਿੰਡ ਸਿਕੰਦਰਪੁਰ ਅਤੇ ਪਿੰਡ ਸਮਸਤਪੁਰ ਦੀ ਟੀਮ ਵਿੱਚਕਾਰ ਖੇਡਿਆ ਗਿਆ। ਮੈਂਬਰ ਪੰਚਾਇਤ ਵਿਪੁੱਲ ਪੰਡਿਤ, ਹਿੰਦਪ੍ਰੀਤ ਸਿੰਘ ਸੰਘਾ, ਤਰਨਵੀਰ ਸਿੰਘ ਸੰਘਾ ਨੇ ਦਸਿਆ ਇਹ ਫੁੱਟਬਾਲ ਮੈਂਚ 13 ਮਾਰਚ ਤੱਕ ਚੱਲਣਗੇ ਅਤੇ 13 ਮਾਰਚ ਨੂੰ ਹੀ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਦੁਪਿਹਰ 2 ਵਜੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਨ੍ਹਾਂ ਮੈਂਚਾਂ ਨੂੰ ਲੈ ਕੇ ਫੁੱਟਬਾਲ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਵਿਪੁੱਲ ਸ਼ਰਮਾਂ, ਤਰਨਵੀਰ ਸਿੰਘ ਸੰਘਾ, ਹਿੰਦਪ੍ਰੀਤ ਸਿੰਘ ਸੰਘਾ, ਰਮਨਜੀਤ ਸਿੰਘ ਸੰਘਾ, ਨਵਜੋਤ ਢੀਡਸਾ, ਸੰਨੀ ਸੰਘਾ, ਰਿੱਕੀ ਸੰਘਾ, ਜੱਸੀ ਸੰਘਾ, ਰਮਨਦੀਪ ਸਿੰਘ, ਇੰਦਰ ਸੰਘਾ, ਕਰਨਦੀਪ ਸਿੰਘ, ਇੰਦਰਪਾਲ ਸੰਘਾ, ਚੰਦਨ, ਦੀਪਕ ਸ਼ਰਮਾਂ, ਪਾਰਸ ਸ਼ਰਮਾਂ, ਨਵਦੀਪ ਸੰਘਾ, ਜੰਗਬਹਾਦੁਰ ਸੰਘਾ, ਸਰਪੰਚ ਰਣਜੀਤ ਸਿੰਘ ਮੱਲੀ, ਗੁਰਮੀਤ ਸਿੰਘ ਮੈਨੇਜਰ ਐਸ.ਬੀ.ਆਈ, ਕਮਲਜੀਤ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਕੁਲਵੀਰ ਸਿੰਘ, ਜਸਵੀਰ ਸਿੰਘ ਨੰਬਰਦਾਰ, ਹਰਦਿੰਰ ਸਿੰਘ ਸੰਘਾ, ਚੇਤਨਪਾਲ ਸਿੰਘ ਹਨੀ, ਮਨਵੀਰ ਸਿੰਘ ਸੰਘਾ (ਪ੍ਰਧਾਨ ਡੇਅਰੀ ਜੰਡੂ ਸਿੰਘਾ), ਜਸਪਾਲ ਸੋਨੀ ਸੰਘਾ, ਬਲਵਿੰਦਰ ਸਿੰਘ ਫੀਰੀ, ਰਾਮ ਸਰੂਪ ਝੱਮਟ, ਬਲਵੀਰ ਸਿੰਘ ਬੀਰਾ ਸੰਘਾ, ਪਰਵਿੰਦਰ ਸ਼ਰਮਾਂ, ਸੁਦੇਸ਼ ਸ਼ਰਮਾਂ, ਰਣਜੀਤ ਕੋ੍ਹਲ, ਪੰਚ ਮਨਜੀਤ ਕੌਰ, ਪੰਚ ਜਗੀਰ ਕੌਰ, ਪੰਚ ਚੰਪਾ ਜੋਸ਼ੀ, ਪੰਚ ਸੁਖਵਿੰਦਰ ਕੌਰ, ਅਮਰਜੀਤ ਸਹੋਤਾ, ਸੁਖਦੇਵ ਸਿੰਘ ਰੀਹਲ, ਵਿਨੋਧ ਬੀਟਾ, ਸਰਬਜੀਤ ਸਿੰਘ ਸਾਬੀ, ਬਲਵਿੰਦਰ ਸਿੰਘ ਬੋਬੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। 


Post a Comment

0 Comments