ਧਰੁਮਨ ਐਚ ਨਿੰਬਾਲੇ ਐਸ.ਐਸ.ਪੀ ਹੁਸ਼ਿਆਰਪੁਰ ਡੀਜੀਪੀ ਕਮੈਨਡੇਸ਼ਨ ਡਿਸਕ ਨਾਲ ਸਨਮਾਨਿਤ


ਹੁਸ਼ਿਆਰਪੁਰ 27 ਮਾਰਚ (ਤਰਸੇਮ ਦੀਵਾਨਾ)- ਵਿਧਾਨ ਸਭਾ ਚੋਣਾਂ ਸਾਲ 2022 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੰਘੀ 14 ਫਰਵਰੀ ਨੂੰ ਪੀ ਏ.ਪੀ ਗਰਾਊਂਡ ਜਲੰਧਰ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਗਈ ਸੀ। ਇਸ ਸਬੰਧੀ ਐਸ.ਐਸ.ਪੀ ਹੁਸ਼ਿਆਰਪੁਰ ਧਰੁਮਨ ਐਚ ਨਿੰਬਾਲੇ ਦੀ ਡਿਊਟੀ ਸਮੇਤ ਫੋਰਸ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਨੰਦਾ ਫਾਰਮ ਜੰਡੂ ਸਿੰਘਾ ਰਾਮਾ ਮੰਡੀ ਜਲੰਧਰ ਕੈਂਟ ਪੀਏਪੀ ਗੌਲਫ ਗਰਾਊਂਡ ਵਿੱਚ ਲੱਗੀ ਹੋਈ ਸੀ ਜਿਨ੍ਹਾਂ ਨੇ ਸੂਝ ਬੂਝ ਵਧੀਆ ਦਿਸ਼ਾ ਨਿਰਦੇਸ਼ਾਂ ਹੇਠ ਤੇ ਯੋਗ ਨਿਗਰਾਨੀ ਦੇ ਸਦਕਾ ਬਹੁਤ ਵਧੀਆ ਅਤੇ ਨਿਰਵਿਘਨ ਡਿਊਟੀ ਮੁਕੰਮਲ ਕੀਤੀ ਅਤੇ ਪ੍ਰਧਾਨ ਮੰਤਰੀ ਦੀ ਜ਼ਿਲ੍ਹਾ ਜਲੰਧਰ ਰੈਲੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ। ਉਕਤ ਜੁੰਮੇਵਾਰਨਾ ਡਿਊਟੀ ਦੀ ਸੀਨੀਅਰ ਅਫ਼ਸਰਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ ਸੀ ਅਤੇ ਡੀ ਜੀ ਪੀ ਪੰਜਾਬ ਵੱਲੋਂ ਇਸ ਡਿਊਟੀ ਨੂੰ ਉਸ ਸਮੇਂ ਦੇ ਹਾਲਾਤ ਮੁਤਾਬਕ ਸ਼ਾਂਤੀਪੂਰਬਕ ਨੇਪਰੇ ਚਾਡ਼੍ਹਨ ਉਪਰੰਤ ਪੂਰੀ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਧਰੁਮਨ ਐਚ ਨਿੰਬਾਲੇ ਐਸਐਸਪੀ ਹੁਸ਼ਿਆਰਪੁਰ ਨੂੰ ਡੀਜੀਪੀ ਕਮੈਨਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਸੀ। 

Post a Comment

0 Comments