ਮਨੀਸ਼ਾ ਨੂੰ ਬਣਾਇਆ ਬਲਾਕ ਮੋਰਿੰਡਾ ਦੀ ਚੀਫ਼ ਸੈਕਟਰੀ- ਡਾਕਟਰ ਖੇੜਾ


ਮੋਰਿੰਡਾ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਮੋਰਿੰਡਾ ਦੀ ਪ੍ਰਧਾਨ ਇਸਤਰੀ ਵਿੰਗ ਹਰਚਰਨ ਕੌਰ ਦੀ ਪ੍ਰਧਾਨਗੀ ਹੇਠ ਮੋਰਿੰਡਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੀਫ਼ ਸੈਕਟਰੀ ਜਤਿੰਦਰ ਗੁੰਬਰ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਮਨੀਸ਼ਾ ਨੂੰ ਚੀਫ਼ ਸੈਕਟਰੀ ਮੈਡੀਕਲ ਸ਼ੈੱਲ ਬਲਾਕ ਮੋਰਿੰਡਾ ਅਤੇ ਕੁਝ ਨਵੇਂ ਮੈਂਬਰ ਭਰਤੀ ਕੀਤੇ ਗਏ ਇਨ੍ਹਾਂ ਨੂੰ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਵਿੱਚ ਲੋਕ ਧੜਾਧੜ ਜੁੜ ਰਹੇ ਹਨ ਕਿਉਂਕਿ ਕੁਝ ਦਿਨਾਂ ਵਿੱਚ ਜ਼ਿਲ੍ਹਾ ਇਕਾਈ ਰੋਪੜ੍ਹ ਦੀ ਭਰਵੀਂ ਮੀਟਿੰਗ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਕਾਰਡ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਲੋਕਾਂ ਦੀ ਲੁੱਟ ਖਸੁੱਟ ਕਰਨ ਤੋਂ ਰੋਕਣ ਲਈ ਸਰਕਾਰ ਨੂੰ ਪੁਖ਼ਤਾ ਕਦਮ ਚੁੱਕਣ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਲੋਕਾਂ ਦਾ ਮਹਿਗਾਈ ਨੇ ਹਰ ਪੱਖ ਤੋਂ ਕਚੂੰਮਰ ਕੱਢ ਕੇ ਰੱਖ ਦਿੱਤਾ। ਮਨੀਸ਼ਾ ਨੇ ਬੋਲਦਿਆਂ ਕਿਹਾ ਕਿ ਜਿਹੜੀ ਸੰਸਥਾ ਵੱਲੋਂ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ। ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ, ਸਿਮਰਨ ਜੀਤ ਕੌਰ ਉੱਪ ਪ੍ਰਧਾਨ ਇਸਤਰੀ ਵਿੰਗ, ਮਨਮੋਹਨ ਕੌਰ ਚੇਅਰਪਰਸਨ ਇਸਤਰੀ ਵਿੰਗ, ਪ੍ਰਭਜੋਤ ਕੌਰ, ਰੀਟਾ ਰਾਣੀ, ਕੁਲਦੀਪ ਸਿੰਘ, ਵੀਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments