ਨਵਕਾਂਤ ਭਰੋਮਜਾ਼ਰਾ ਨੂੰ ਵਧੀਆ ਸੇਵਾਵਾਂ ਬਦਲੇ ਸਪੈਸ਼ਲ ਸਨਮਾਨਿਤ ਕੀਤਾ ਗਿਆ- ਡਾਕਟਰ ਖੇੜਾ


ਮੋਹਾਲੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕ ਸਾਦਾ ਸਮਾਗਮ ਡਾਕਟਰ ਰਾਮ ਜੀ ਲਾਲ ਸਰਪ੍ਰਸ਼ਤ ਅਤੇ ਰਿਟਾਇਰਡ ਐਸ ਐਸ ਪੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਜਿਸ ਵਿਚ ਮੁੱਖ ਮਹਿਮਾਨ ਵਜੋਂ ਸੰਸਥਾ ਦੇ ਸੰਸਥਾਪਕ ਅਤੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ,ਅਤੇ ਰਾਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ ਟੀ ਆਈ ਸੋੱਲ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਨਵਕਾਂਤ ਭਰੋਮਜਾ਼ਰਾ ਸਮਾਜ ਸੇਵਾ ਵਿੱਚ ਇੱਕ ਉਹ ਨਾਂ ਹੈ ਜਿਹੜਾ ਬਿਆਨ ਕਰਨ ਦੇ ਮੁਹਤਾਜ ਨਹੀਂ। ਉਨ੍ਹਾਂ ਵੱਲੋਂ ਸਮਾਜ ਵਿੱਚ ਵਧੀਆ ਸੇਵਾਵਾਂ ਦਿੱਤੀਆਂ ਗਈਆਂ ਅੱਜ ਉਨ੍ਹਾਂ ਬਦਲੇ ਸਪੈਸ਼ਲ ਸਨਮਾਨਿਤ ਕਰਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਾਂ। ਮੀਟਿੰਗ ਦੌਰਾਨ ਭਰੋਮਜਾਰਾ ਨੇ ਬੋਲਦਿਆਂ ਕਿਹਾ ਕਿ ਜੋ ਸੰਸਥਾ ਵੱਲੋਂ ਮੈਨੂੰ ਮਾਣ ਸਤਿਕਾਰ ਦਿੱਤਾ ਗਿਆ ਹੈ ਮੈਂ ਉਸ ਨੂੰ ਹਮੇਸ਼ਾ ਯਾਦ ਰੱਖਦਾ ਹੋਇਆ ਪਹਿਲਾ ਦੀ ਤਰ੍ਹਾਂ ਹੋਰ ਵੀ ਸੇਵਾਵਾਂ ਦੇਣ ਲਈ ਤਤਪਰ ਰਹਾਂਗਾ। ਹੋਰਨਾਂ ਤੋਂ ਇਲਾਵਾ ਪ੍ਰਦੀਪ ਕੁਮਾਰ, ਗੁਰਜਿੰਦਰ ਸਿੰਘ, ਗੁਰਦੀਪ ਸਿੰਘ ਸੈਣੀ, ਅਰਜਨ ਦੇਵ ਪ੍ਰਧਾਨ, ਕਰਮਜੀਤ ਸਿੰਘ ਅਤੇ ਅਮਰੀਕ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments