ਫਗਵਾੜਾ 20 ਮਾਰਚ (ਅਮਰਜੀਤ ਸਿੰਘ)- ਦੁਆਬੇ ਖੇਤਰ ਦੇ ਲੇਖਕਾਂ ਦੀ ਸਿਰਮੌਰ ਸੰਸਥਾ ਸਕੇਪ ਸਾਹਿੱਤਕ ਸੰਸਥਾ (ਰਜਿ.) ਨੇ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜਨ ਦਾ ਅਹਿਮ ਫੈਸਲਾ ਲਿਆ ਹੈ। ਸੰਸਥਾ ਦੀ ਜਨਰਲ ਇਜਲਾਸ ਵਿੱਚ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਸਕੇਪ ਸਾਹਿੱਤਕ ਸੰਸਥਾ ਬਹੁਤ ਤੇਜ਼ੀ ਨਾਲ ਸਾਹਿੱਤਕ ਪ੍ਰਫੁੱਲਤ ਹੋ ਰਹੀ ਹੈ ਅਤੇ ਇਸਦੇ ਮੈਂਬਰਾਂ ਨੂੰ ਆਪਣੇ ਸਾਹਿੱਤਕ ਬੋਧ ‘ਚ ਵਾਧਾ ਕਰਨ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਸਹਾਇਕ ਸਿੱਧ ਹੋਵੇਗੀ। ਪ੍ਰਸਿੱਧ ਲੇਖਕ ਅਤੇ ਆਲੋਚਕ ਸੁਰਜੀਤ ਜੱਜ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਸਰਗਰਮੀਆਂ, ਇਤਿਹਾਸ ਅਤੇ ਪ੍ਰਸਿੱਧ ਪੰਜਾਬੀ ਲੇਖਕਾਂ ਦੇ ਕੇਂਦਰੀ ਲੇਖਕ ਸਭਾ ਨਾਲ ਜੁੜੇ ਹੋਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬੀ ਭਾਸ਼ਾ, ਸਭਿਆਚਾਰ ਦੇ ਪ੍ਰਚਾਰ, ਪ੍ਰਸਾਰ ਲਈ ਨਿਰੰਤਰ ਯਤਨ ਕਰਦੀ ਆ ਰਹੀ ਹੈ। ਸੰਸਥਾ ਪ੍ਰਧਾਨ ਰਵਿੰਦਰ ਚੋਟ ਨੇ ਮੀਟਿੰਗ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਸਕੇਪ ਸਾਹਿੱਤਕ ਸੰਸਥਾ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਹਿੱਸਾ ਬਣਨ ਦਾ ਮਤਾ ਪਾਸ ਕੀਤਾ। ਇਸ ਮੌਕੇ ਜਨਰਲ ਸਕੱਤਰ ਪਰਵਿੰਦਰਜੀਤ ਸਿੰਘ, ਕਰਮਜੀਤ ਸਿੰਘ, ਬਲਦੇਵ ਰਾਜ ਕੋਮਲ ਅਤੇ ਬੀਬਾ ਕੁਲਵੰਤ ਨੇ ਆਪਣੇ ਵਿਚਾਰ ਰੱਖੇ। ਇਸ ਸਮੇਂ ਹੋਰਨਾਂ ਤੋਂ ਬਿਨਾਂ ਪ੍ਰੋ. ਓਮ ਪ੍ਰਕਾਸ਼ ਸੰਦਲ, ਮਨੋਜ ਫਗਵਾੜਵੀ, ਉਰਮਲਜੀਤ ਸਿੰਘ, ਕਮਲੇਸ਼ ਸੰਧੂ, ਗੁਰਨਾਮ ਬਾਵਾ, ਬੱਬੂ ਸੈਣੀ, ਜਸਵਿੰਦਰ ਕੌਰ ਫਗਵਾੜਾ, ਲਸ਼ਕਰ ਸਿੰਘ ਢੰਡਵਾੜਵੀ, ਮਾਸਟਰ ਸੁਖਦੇਵ ਸਿੰਘ, ਰਵਿੰਦਰ ਸਿੰਘ ਰਾਏ, ਸੁਖਵਿੰਦਰ ਸਿੰਘ, ਅਸ਼ੋਕ ਸ਼ਰਮਾ, ਸੁਖਦੇਵ ਸਿੰਘ ਗੰਢਵਾ, ਮਾਸਟਰ ਮਨਦੀਪ ਸਿੰਘ, ਹਰਵਿੰਦਰ ਸਿੰਘ, ਅਸ਼ੋਕ ਮੈਕ,ਬਲਵੀਰ ਸਿੰਘ, ਨਰਿੰਦਰ ਸੈਣੀ,ਗੁਰਪਾਲ ਸਿੰਘ, ਸੋਢੀ ਸੱਤੋਵਾਲੀ, ਦਰਸ਼ਨ ਨੰਦਰਾ, ਓਂਕਾਰ ਸਿੰਘ, ਜਸਵੀਰ ਸਿੰਘ ਮਾਣਕੂ ਆਦਿ ਹਾਜ਼ਰ ਸਨ।
0 Comments