ਭਾਰਤੀ ਫੋਜ਼ ਦੀ 19 ਪੰਜਾਬ ਰੈਜ਼ੀਮੈਂਟ ਨੇ 59ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ


ਜਲੰਧਰ ਦੇ ਨਿੱਜੀ ਹੋਟਲ ਵਿੱਚ ਸਾਬਕਾ ਜਵਾਨਾਂ ਅਤੇ ਜੇ.ਸੀ.ਉ ਦੁਆਰਾ ਪਹਿਲਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਭਾਰਤੀ ਫੋਜ਼ ਦੀ 19 ਪੰਜਾਬ ਬਟਾਲੀਅਨ ਦੇ ਬਹਾਦੁਰ ਸਾਬਕਾ ਜਵਾਨਾਂ ਅਤੇ ਜੂਨੀਅਰ ਕਮਿਸ਼ਨ ਅਫਸਰਾਂ ਵਲੋਂ ਸਾਂਝੇ ਤੋਰ ਜਲੰਧਰ ਦੇ ਇੱਕ ਨਿੱਜੀ ਹੋਟਲ ਵਿੱਚ ਇੱਕ ਵਿਸ਼ੇਸ਼ ਸਮਾਗਮ ਬਟਾਲੀਅਨ ਦੇ 58 ਸਾਲ ਪੂਰੇ ਹੋਣ ਅਤੇ 59ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਤੇ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪੁੱਜੇ ਸਾਬਕਾ ਸੈਨਿਕਾ ਨੇ ਜਿਥੇ ਇੱਕ ਦੂਜੇ ਨਾਲ ਮੁਲਾਕਾਤ ਕੀਤੀ ਉਥੇ ਦੇਸ਼ ਲਈ ਸ਼ਹੀਦੀਆਂ ਪਾਉਣ ਵਾਲੇ ਰੈਜ਼ੀਮੈਂਟ ਦੇ ਜਵਾਨਾਂ, ਜੇ.ਸੀ.ਉ ਅਤੇ ਅਫਸਰ ਸਹਿਬਾਨਾਂ ਨੂੰ ਵੀ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਵਲੋਂ ਪਲਟਨ ਲਈ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਬਟਾਲੀਅਨ ਦੇ ਸੈਨਿਕਾ ਦੀ ਚੜਦੀ ਕਲਾਂ ਲਈ ਅਰਦਾਸ ਅਤੇ ਵਿਚਾਰ ਵਟਾਂਦਰਾਂ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੋਰ ਤੇ ਕਰਨਲ ਜੀਵਨ ਸਿੰਘ ਪੁੱਜੇ ਅਤੇ ਸੂਬੇਦਾਰ ਮੇਜਰ ਗਿਆਨ ਸਿੰਘ ਭੰਗੂ ਅਤੇ ਸੂਬੇਦਾਰ ਪਲਵਿੰਦਰ ਸਿੰਘ ਨੇ ਰੈਜ਼ੀਮੈਂਟ ਦੇ ਇਤਿਹਾਸ ਬਾਰੇ ਸਾਥੀ ਸੈਨਿਕਾ ਨੂੰ ਜਾਣੂ ਕਰਵਾਇਆ। ਪ੍ਰੈਸ ਨੂੰ ਇਹ ਜਾਣਕਾਰੀ ਸੂਬੇਦਾਰ ਬਲਵਿੰਦਰ ਸਿੰਘ ਜ਼ੀ.ਉ.ਜੀ ਪਿੰਡ ਜੰਡੂ ਸਿੰਘਾ ਨੇ ਦਿੱਤੀ। ਇਸ ਸਮਾਗਮ ਵਿੱਚ ਉਚੇਚੇ ਤੋਰ ਤੇੇ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਹਰਿਆਣਾ ਵਿੱਚੋਂ ਸੈਨਿਕਾ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਸਾਬਕਾ ਸੈਨਿਕਾ ਵਿਚੋਂ ਸੂਬੇਦਾਰ ਰਣਜੀਤ ਸਿੰਘ, ਸੂਬੇਦਾਰ ਗੁਰਨਾਮ ਸਿੰਘ, ਸੂਬੇਦਾਰ ਸਵਰਨ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਸੂਬੇਦਾਰ ਉਤਮ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਕੈਪਟਨ ਰਾਜੀਵ ਸਿੰਘ, ਕੈਪਟਨ ਸਤਨਾਮ ਸਿੰਘ, ਕੈਪਟਨ ਕੁਲਦੀਪ ਸਿੰਘ, ਸੂਬੇਦਾਰ ਸੁਨੀਲ ਕੁਮਾਰ, ਸੂਬੇਦਾਰ ਦਵਿੰਦਰ ਸਿੰਘ, ਹੋਲਦਾਰ ਦਲਜਿੰਦਰ ਸਿੰਘ, ਹੋਲਦਾਰ ਬਲਵਿੰਦਰ ਸਿੰਘ, ਹੋਲਦਾਰ ਬਿੱਕਰ ਸਿੰਘ, ਹੋਲਦਾਰ ਹਰਜੀਤ ਸਿੰਘ, ਹੋਲਦਾਰ ਅਰਵਿੰਦਰ ਸਿੰਘ ਅਤੇ ਹੋਰ ਭਾਰਤੀ ਫੋਜ਼ ਦੇ ਸਾਬਕਾ ਸੈਨਿਕ ਹਾਜ਼ਰ ਸਨ।

Post a Comment

0 Comments