2007 ਬੈਚ ਦੇ ਆਈ.ਪੀ.ਐਸ.ਅਧਿਕਾਰੀ ਐਸ.ਭੂਪਤੀ ਨੇ ਡੀ.ਆਈ.ਜੀ.ਜਲੰਧਰ ਰੇਂਜ ਵਜੋਂ ਅਹੁਦਾ ਸੰਭਾਲਿਆ


ਜਲੰਧਰ - (ਅਮਰਜੀਤ ਸਿੰਘ)- 2007 ਬੈਚ ਦੇ ਆਈ.ਪੀ.ਐਸ.ਅਧਿਕਾਰੀ ਐਸ.ਭੂਪਤੀ ਨੇ ਜਲੰਧਰ ਰੇਂਜ ਦੇ ਡੀ.ਆਈ.ਜੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਪੁਲਿਸ ਨਾਲ ਲੋਕਾਂ ਦਾ ਤਾਲਮੇਲ ਅਤੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੋਣਗੀਆਂ।

                 ਸਥਾਨਕ ਨਵੀਂ ਬਾਰਾਂਦਰੀ ਵਿਖੇ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਡੀ.ਆਈ.ਜੀ ਦਫ਼ਤਰ ਦੇ ਅਧਿਕਾਰੀਆਂ ਅਤੇ ਸਟਾਫ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ-ਪਬਲਿਕ ਦੀ ਹੋਰ ਮਜ਼ਬੂਤੀ ਅਤੇ ਸਾਈਬਰ ਕ੍ਰਾਈਮ ਕੰਟਰੋਲ ਲਈ ਸਰਗਰਮੀਆਂ ਵਿੱਚ ਵੀ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੁਰਮ ਦੀ ਰੋਕਥਾਮ ਅਤੇ ਗੈਰ ਸਮਾਜੀ ਗਤੀਵਿਧੀਆਂ ’ਤੇ ਵੀ ਪੂਰੀ ਨਜ਼ਰਸਾਨੀ ਰੱਖੀ ਜਾਵੇਗੀ ਤਾਂ ਜੋ ਅਸਰਦਾਰ ਢੰਗ ਨਾਲ ਜੁਰਮ ਨੂੰ ਰੋਕਿਆ ਜਾ ਸਕੇ।

                 ਜ਼ਿਕਰਯੋਗ ਹੈ ਕਿ ਡੀ.ਆਈ.ਜੀ ਐਸ.ਭੂਪਤੀ ਇਸ ਤੋਂ ਪਹਿਲਾਂ ਡੀ.ਆਈ.ਜੀ ਪ੍ਰਸੋਨਲ, ਡੀ.ਆਈ.ਜੀ ਮੁੱਖ ਮੰਤਰੀ ਸਕਿਊਰਟੀ, ਏ.ਆਈ.ਜੀ ਵਿਜੀਲੈਂਸ ਬਿਊਰੋ ਪੰਜਾਬ, ਐਸ.ਐਸ.ਪੀ ਪਟਿਆਲਾ, ਐਸ.ਐਸ.ਪੀ ਮੋਗਾ ਅਤੇ ਐਸ.ਐਸ.ਪੀ ਖੰਨਾ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਡੀ.ਸੀ.ਪੀ ਲੁਧਿਆਣਾ, ਐਸ.ਪੀ.ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਤੇ ਏ.ਸੀ.ਪੀ ਜਲੰਧਰ ਵੀ ਰਹਿ ਚੁੱਕੇ ਹਨ।


Post a Comment

0 Comments