ਵਿਦਿਆ ਦੇ ਖੇਤਰ ਵਿੱਚ ਜਲੰਧਰ ਦੀ ਧੀ ਨੇ ਰਾਜਸਥਾਨ ਵਿੱਚ ਰਾਜ ਪੱਧਰੀ ਗੋਲਡ ਮੈਡਲ ਪ੍ਰਾਪਤ ਕੀਤਾ


2019 ਵਿੱਚ ਬੀ.ਐਸ.ਸੀ ਪੋਸਟ ਬੇਸਿਕ ਨਰਸਿੰਗ ਦੀ ਪ੍ਰੀਖਿਆ ਕੀਤੀ ਸੀ ਪਾਸ, 2022 ਵਿੱਚ ਰਾਜਸਥਾਨ ਵਿਖੇ ਗੋਲਡ ਮੈਡਲ ਨਾਲ ਹੋਇਆ ਰਾਜ ਪੱਧਰੀ ਸਨਮਾਨ

ਧੀ ਨੂੰ ਗੋਲਡ ਮੈਡਲ ਮਿਲਣ ਤੇ ਮਾਪਿਆਂ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ

ਜਲੰਧਰ (ਅਮਰਜੀਤ ਸਿੰਘ)- ਪੰਜਾਬ ਵਿੱਚ ਰਹਿੰਦੇ ਹਰ ਇੱਕ ਧੀ ਦੇ ਮਾਪਿਆਂ ਨੂੰ ਉਨ੍ਹਾਂ ਦੀਆਂ ਧੀਆਂ ਤੇ ਮਾਣ ਹੈ। ਕਿਉਕਿ ਪੰਜਾਬ ਦੀਆਂ ਧੀਆਂ ਨੇ ਪੂਰੇ ਸੰਸਾਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ। ਜਿਸਦੀ ਮਿਸਾਲ ਪਿੰਡ ਜੋਹਲਾਂ ਜਲੰਧਰ ਵਿੱਚ ਰਹਿੰਦੇ ਸ਼ਰਮਾਂ ਪਰਿਵਾਰ ਦੀ ਧੀ ਪੂਨਮ ਸ਼ਰਮਾਂ ਪੁੱਤਰੀ ਜਗਨਨਾਥ ਸ਼ਰਮਾਂ ਵਾਸੀ ਪਿੰਡ ਜੋਹਲਾਂ ਨੇ ਵਿਦਿਆ ਦੇ ਖੇਤਰ ਵਿੱਚ ਰਾਜਸਥਾਨ ਵਿੱਖੇ ਰਾਜ ਪੱਧਰੀ ਗੋਲਡ ਮੈਡਲ ਹਾਸਲ ਕਰਕੇ ਦਿੱਤੀ ਹੈ। ਪੂਨਮ ਸ਼ਰਮਾਂ ਨੇ ਰਾਜਸਥਾਨ ਤੋਂ ਜਾਗਰਣ ਪਰਿਵਾਰ ਨੂੰ ਫੋ੍ਹਨ ਤੇ ਜਾਣਕਾਰੀ ਦਿੰਦੇ ਦਸਿਆ ਕਿ ਉਸਨੇ 2019 ਵਿੱਚ ਬੀ.ਐਸ.ਸੀ ਪੋਸਟ ਬੇਸਿਕ ਨਰਸਿੰਗ ਦੀ ਪ੍ਰਖਿਆ ਸੀ.ਕੇ.ਆਰ.ਡੀ.ਐਮ ਕਾਲਜ ਰਾਜਸਥਾਨ ਤੋਂ ਪਾਸ ਕੀਤੀ ਸੀ। ਕਰੋਨਾ ਕਾਲ ਦੇ ਚੱਲਦੇ ਹੁਣ 2022 ਵਿੱਚ ਰਾਜਸਥਾਨ ਸਵਾਸਥ ਵਿਗਿਆਨ ਵਿਦਿਆਲਯ ਜੈਪੁਰ ਦੀਸ਼ਾਤ ਸਮਾਰੋਹ ਦੋਰਾਨ ਉਸਨੂੰ ਇਹ ਰਾਜ ਪੱਧਰੀ ਗੋਲਡ ਮੈਡਲ ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰਾਂ ਹੁਣਾਂ ਨੇ ਆਪਣੇ ਸ਼ੁੱਭ ਕਮਲਾਂ ਨਾਲ ਉਨ੍ਹਾਂ ਨੂੰ ਸੋਪਿਆ। ਇਸ ਮਾਣ ਲਈ ਪੂਨਮ ਸ਼ਰਮਾਂ ਨੇ ਕਾਲਜ ਮੈਨੇਜ਼ਮੈਂਟ ਦੇ ਮੁੱਖੀ ਦਇਆ ਰਾਮ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਹੈ। ਪੂਨਮ ਨੇ ਗੱਲਬਾਤ ਦੋਰਾਨ ਦਸਿਆ ਕਿ ਰਾਜਸਥਾਨ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿਖੇ ਬੀ.ਐਸ.ਸੀ ਪੋਸਟ ਬੇਸਿਕ ਨਰਸਿੰਗ ਦੀ ਸਲਾਨਾਂ ਪ੍ਰਖਿਆ ਵਿੱਚ ਕਰੀਬ 900 ਬਚਿਆਂ ਨੇ ਇਮਤਿਹਾਨ ਦਿੱਤੇ ਸਨ। ਜਿਸ ਵਿੱਚੋਂ ਉਸਨੂੰ ਇਹ ਮਾਣ ਹਾਸਲ ਹੋਇਆ ਹੈ।

ਪੂਨਮ ਸ਼ਰਮਾਂ ਦੇ ਘਰ ਵਿੱਚ ਖੁਸ਼ੀ ਦੀ ਲਹਿਰ- ਪੂਨਮ ਸ਼ਰਮਾਂ ਗੋਲਡ ਮੈਡਲ ਮਿਲਣ ਤੇ ਉਸਦੇ ਸਾਰੇ ਪਰਿਵਾਰਕ ਮੈਂਬਰ ਪਿਤਾ ਜਗਨਨਾਥ ਸ਼ਰਮਾਂ, ਮਾਤਾ ਰਮਿਤਾ ਸ਼ਰਮਾਂ ਅਤੇ ਭਰਾ ਨਿਖਿਲ ਸ਼ਰਮਾਂ ਅਤੇ ਹੋਰ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੋਲ ਹੈ। ਪੂਨਮ ਦੇ ਮਾਤਾ ਪਿਤਾ ਨੇ ਕਿਹਾ ਸਾਨੂੰ ਆਪਣੀ ਧੀ ਅਤੇ ਪੂਰੇ ਦੇਸ਼ ਦੀਆਂ ਧੀਆਂ ਤੇ ਮਾਣ ਹੈ। ਅੱਜ ਦੇ ਖੇਤਰ ਵਿੱਚ ਲੜਕੀਆਂ ਕਿਸੇ ਨਾਲੋਂ ਘੱਟ ਨਹੀ ਹਨ। ਲੜਕੀਆਂ ਸਾਇਕਲ ਤੋਂ ਲੈ ਕੇ ਜਹਾਜ ਤੱਕ ਅਤੇ ਪਿੰਡ ਦੇ ਸਰਪੰਚ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤਰੱਕੀ ਕਰ ਰਹੀਆਂ ਹਨ।

ਕੈਪਸ਼ਨ- ਫੋਟੋ- ਨੰਬਰ 10ਸੀਟੀਵਾਈ301 ਤੇ ਗੋਲਡ ਮੈਡਲ ਹਾਸਲ ਕਰਨ ਵਾਸੀ ਪੂਨਮ ਸ਼ਰਮਾਂ ਆਪਣਾ ਮੈਡਲ ਅਤੇ ਸ੍ਰਟੀਫਕੇਟ ਦਿਖਾਉਦੇ ਹੋਏ, 302 ਤੇ ਖੁਸ਼ੀ ਵਿੱਚ ਉਸਦੇ ਮਾਤਾ ਪਿਤਾ ਆਪਣੀ ਧੀ ਪੂਨਮ ਦੀ ਤਸਵੀਰ ਦਿਖਾਉਦੇ ਹੋਏ।

Post a Comment

0 Comments