ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਢੋਲ ਢਮੱਕੇ ਨਾਲ ਫੁੱਲਾਂ ਦੇ ਹਾਰ ਪਾ ਕੇ ਕੀਤਾ ਸਵਾਗਤ
ਪੂਨਮ ਸ਼ਰਮਾਂ ਨੇ 2019 ਵਿੱਚ ਬੀ.ਐਸ.ਸੀ ਨਰਸਿੰਗ ਦੀ ਪ੍ਰੀਖਿਆ ਕੀਤੀ ਸੀ ਪਾਸ, 2022 ਵਿੱਚ ਰਾਜਸਥਾਨ ਵਿਖੇ ਗੋਲਡ ਮੈਡਲ ਨਾਲ ਹੋਇਆ ਰਾਜ ਪੱਧਰੀ ਸਨਮਾਨ
ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਵਿਦਿਆ ਦੇ ਖੇਤਰ ਵਿੱਚ ਰਾਜਸਥਾਨ ਵਿੱਚੋਂ ਰਾਜ ਪੱਧਰੀ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਪੂਨਮ ਸ਼ਰਮਾਂ ਆਪਣੇ ਪਤੀ ਕਰਨ ਡਿੰਨਡੋਰਾ ਨਾਲ ਪਿੰਡ ਜੋਹਲਾ ਪੁੱਜੀ ਜਿਥੇ ਪੂਨਮ ਦੇ ਪਿਤਾ ਜਗਨਨਾਥ ਸ਼ਰਮਾਂ, ਮਾਤਾ ਰੀਮਾ ਸ਼ਰਮਾਂ, ਭਰਾ ਨਿਖਿਲ ਸਮੇਤ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਢੋਲ ਢਮੱਕੇ ਨਾਲ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਆਪਣੇ ਪਿੰਡ ਜੋਹਲਾਂ ਪੁੱਜਣ ਤੇ ਪੂਨਮ ਸ਼ਰਮਾਂ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਪੂਨਮ ਸ਼ਰਮਾਂ ਨੂੰ ਜਿਥੇ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਉਥੇ ਉਸਦਾ ਮਠਿਆਈਆਂ ਨਾਲ ਉਸਦਾ ਮੂੰਹ ਵੀ ਮਿੱਠਾ ਕਰਵਾਇਆ। ਇਸ ਮੌਕੇ ਪਿੰਡ ਜੋਹਲਾਂ ਦੇ ਮਨਜੀਤ ਸਿੰਘ, ਲਖਵੀਰ ਸਿੰਘ ਜੋਹਲ, ਸਤਨਾਮ ਸਿੰਘ, ਨੰਬਰਦਾਰ ਸਤਪਾਲ ਸਿੰਘ ਜੋਹਲ, ਸ਼ਿੰਗਾਰਾ ਸਿੰਘ, ਬਿੱਕਰ ਸਿੰਘ, ਵਿਸ਼ਾਲ ਸ਼ਰਮਾਂ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਜੋਹਲਾਂ ਦੀ ਧੀ ਨੇ ਦੂਸਰੇ ਰਾਜ ਵਿੱਚ ਪਿੰਡ ਜੋਹਲਾ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਪੂਨਮ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ।
ਜਿਕਰਯੋਗ ਹੈ ਕਿ ਪੂਨਮ ਸ਼ਰਮਾਂ ਪਿੰਡ ਜੋਹਲਾਂ ਦੇ ਜਗਨਨਾਥ ਸ਼ਰਮਾਂ ਅਤੇ ਰੀਮਾ ਸ਼ਰਮਾਂ ਦੀ ਧੀ ਹੈ ਜਿਸਨੇ 2019 ਵਿੱਚ ਬੀ.ਐਸ.ਸੀ ਨਰਸਿੰਗ ਦੀ ਪ੍ਰਖਿਆ ਸੀ.ਕੇ.ਆਰ.ਡੀ.ਐਮ ਕਾਲਜ ਰਾਜਸਥਾਨ ਤੋਂ ਪਾਸ ਕੀਤੀ ਸੀ। ਲਾਕਡਾਉਨ ਖਤਮ ਹੋਣ ਉਪਰੰਤ ਰਾਜਸਥਾਨ ਸਵਾਸਥ ਵਿਗਿਆਨ ਵਿਦਿਆਲਯ ਜੈਪੁਰ ਦੀਸ਼ਾਤ ਸਮਾਰੋਹ ਦੋਰਾਨ ਉਸਨੂੰ ਇਹ ਰਾਜ ਪੱਧਰੀ ਗੋਲਡ ਮੈਡਲ ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰਾਂ ਨੇ ਆਪਣੇ ਸ਼ੁੱਭ ਕਮਲਾਂ ਨਾਲ ਉਨ੍ਹਾਂ ਨੂੰ ਸੋਪਿਆ ਅਤੇ ਪੂਨਮ ਸ਼ਰਮਾਂ ਨੇ ਦਸਿਆ ਕਿ ਰਾਜਸਥਾਨ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿਖੇ ਬੀ.ਐਸ.ਸੀ ਨਰਸਿੰਗ ਦੀ ਸਲਾਨਾਂ ਪ੍ਰਖਿਆ ਵਿੱਚ ਕਰੀਬ 900 ਤੋਂ ਉਪਰ ਬੱਚਿਆਂ ਨੇ ਇਮਤਿਹਾਨ ਦਿੱਤੇ ਸਨ। ਜਿਸ ਵਿੱਚੋਂ ਉਸਨੂੰ ਇਹ ਮਾਣ ਹਾਸਲ ਹੋਇਆ ਹੈ।
0 Comments