ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਤਸਰੀਆਂ ਦਾ ਪਿੰਡ ਧੋਗੜੀ ਵਿਖੇ ਬਾਬਾ ਦਿਲਬਾਗ ਸ਼ਾਹ ਦੀ ਨਿਗਰਾਨੀ ਹੇਠ ਬੂਟੇ ਲਗਾਏ

ਪਿੰਡ ਧੋਗੜੀ ਵਿੱਖੇ ਬੂਟੇ ਲਗਾਉਦੇ ਬਾਬਾ ਦਿਲਬਾਗ ਸ਼ਾਹ, ਮਨਜੀਤ ਕੌਰ, ਬੂਟਾ ਰਾਮ ਅਤੇ ਹੋਰ।

ਮਨੁੱਖਤਾ ਦੀ ਭਲਾਈ ਵਾਸਤੇ ਪਿੰਡ ਧੋਗੜੀ ਵਿਖੇ ਬੂਟੇ ਲਗਾਏ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਾਨੂੰ ਸਾਰਿਆਂ ਨੂੰ ਅਗਲੀ ਪ੍ਹੀੜੀ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਹੀ ਸਾਡਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਪਿੰਡ ਧੋਗੜੀ ਦੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਨੇ ਬੂਟੇ ਲਗਾਉਣ ਸਮੇਂ ਪ੍ਰੈਸ ਨਾਲ ਸਾਂਝਾ ਕੀਤਾ ਉਨ੍ਹਾਂ ਕਿਹਾ ਸ਼ੁੱਧ ਤੋ ਸਾਫ ਹਵਾ ਲੈਣ ਲਈ ਸਾਨੂੰ ਇਹ ਬੂਟੇ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਦਾ ਉਪਰਾਲਾ ਕਰਨਾਂ ਹੀ ਪਵੇਗਾ। ਉਨ੍ਹਾਂ ਕਿਹਾ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਬਹੁਤ ਗੰਦਾ ਹੈ ਚੁੱਕਾ ਹੈ ਜਿਸਨੂੰ ਸ਼ੁੱਧ ਕਰਨ ਵਾਸਤੇ ਬੂਟੇ ਲਗਾਉਣੇ ਚਾਹੀਦੇ ਹਨ। ਬਾਬਾ ਦਿਲਬਾਗ ਸ਼ਾਹ ਜੀ ਨੇ ਕਿਹਾ ਪਿਛਲੇ ਸਾਲ ਵੀ ਡੇਰੇ ਵਿੱਚ ਬੂਟੇ ਲਗਾਏ ਗਏ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਗਿਆ। ਜੋ ਕਿ ਵੱਡੇ ਹੋ ਕੇ  ਦਰਖਤ ਬਣ ਚੁੱਕੇ ਹਨ। ਉਨ੍ਹਾਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਨੂੰ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਬਾਬਾ ਦਿਲਬਾਗ ਸ਼ਾਹ, ਮਨਜੀਤ ਕੌਰ, ਰਮਨ ਵਿਰਕ, ਸੈਕਟਰੀ ਬੂਟਾ ਰਾਮ ਧੋਗੜੀ, ਗੋਪੀ, ਭੀਮਾ, ਪੁਨੀਤ, ਮਨਿੰਦਰ, ਬਲਜੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ। 


Post a Comment

0 Comments