ਪਿੰਡ ਜੋਹਲਾਂ ਵਿੱਖੇ ਸੰਤ ਪ੍ਰੀਤਮ ਸਿੰਘ ਅਤੇ ਸੰਤ ਕਰਮ ਸਿੰਘ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਏ


ਗੁਰੂ ਘਰ ਵਿਖੇ ਸੰਗਤਾਂ ਦਾ ਹੋਇਆ ਵਿਸ਼ਾਲ ਇਕੱਠ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਦੋਆਬੇ ਦੀ ਧਰਤੀ ਦੇ ਨਾਂਮਵਰ ਮਹਾਂਪੁਰਸ਼ ਸੰਤ ਬਾਬਾ ਪ੍ਰੀਤਮ ਸਿੰਘ ਤੇ ਸੰਤ ਬਾਬਾ ਕਰਮ ਸਿੰਘ ਦੀ ਨਿੱਘੀ ਯਾਦ ਵਿੱਚ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਗਏ। ਜਿਸਦੇ ਸਬੰਧ ਵਿੱਚ ਸਵੇਰ ਸਮੇਂ ਤੋਂ ਚੱਲ ਰਹੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਲ੍ਹੜੀ ਦੇ ਭੋਗ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ 400 ਸਾਲਾਂ ਸ਼ਤਾਬਦੀ ਵ੍ਹਰੇ ਨੂੰ ਸਮਰਪਿੱਤ ਅਨੇਕਾਂ ਪਰਿਵਾਰਾਂ ਵਲੋਂ ਕੀਤੇ ਸਹਿਜਪਾਠ ਸਾਹਿਬ ਜੀ ਦੇ ਭੋਗ ਸੰਗਤੀ ਰੂਪ ਵਿੱਚ ਪਾਏ ਗਏ। ਇਸ ਮੌਕੇ ਸੰਤ ਬਾਬਾ ਹਰਨੇਕ ਸਿੰਘ ਰਾੜਾ ਸਾਹਿਬ (ਫਤਿਹਗ੍ਹੜ ਸਾਹਿਬ) ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ ਅਤੇ ਉਨ੍ਹਾਂ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਸੰਤ ਪ੍ਰੀਤਮ ਸਿੰਘ ਜੀ ਅਤੇ ਸੰਤ ਕਰਮ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਮਾਨਵਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਪ੍ਰਸਿੱਧ ਚਿੰਤਕ ਤੇ ਪੰਥਕ ਬੁਲਾਰੇ ਸ. ਭਗਵਾਨ ਸਿੰਘ ਜੋਹਲ ਨੇ ਡੇਰਾ ਗੁ. ਸੰਤ ਸਾਗਰ ਚਾਹ ਵਾਲਾ ਨਾਲ ਸਬੰਧਿਤ ਮਹਾਂਪੁਰਸ਼ਾਂ ਵਲੋਂ ਪਾਏ ਯੋਗਦਾਨ ਸਬੰਧੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਗੁਰਮਤਿ ਸਮਾਗਮ ਦੋਰਾਨ ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਰਾਗੀ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲੇ, ਰਾਗੀ ਭਾਈ ਸ਼ਮਸ਼ੇਰ ਸਿੰਘ ਜੰਡੂ ਸਿੰਘਾ ਵਾਲੇ, ਭਾਈ ਜਗਜੀਵਨ ਸਿੰਘ, ਬੀਬੀ ਕੁਲਦੀਪ ਕੌਰ, ਕਵੀਸ਼ਰ ਭਾਈ ਤਰਲੋਚਨ ਸਿੰਘ ਦੋਲੀਕੇ ਵਾਲਿਆਂ ਵਲੋਂ ਸੰਗਤਾਂ ਗੁਰਮਤਿ ਵਿਚਾਰਾਂ, ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਸਮਾਗਮ ਮੌਕੇ ਦਿੱਲੀ, ਪਟਿਆਲਾ, ਫਰੀਦਾਬਾਦ, ਪਾਂਉਟਾ ਸਾਹਿਬ, ਯਮੁੱਨਾ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਨੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਮਨਜਿੰਦਰ ਸਿੰਘ ਵਲੋਂ ਨਿਭਾਈ ਗਈ।  


Post a Comment

0 Comments