ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੀ ਸੋਚ ਤੇ ਪਹਿਰਾ ਦੇਣ ਦੀ ਲੋ੍ੜ- ਸਰਪੰਚ ਸ਼ਾਮ ਲਾਲ


ਪਿੰਡ ਮੁਹੱਦੀਪੁਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ

ਐਮ.ਐਲ.ਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਆਪ ਆਗੂ ਜੀਤ ਲਾਲ ਭੱਟੀ ਅਤੇ ਹੋਰ ਸੀਨੀਅਰ ਆਗੂਆਂ ਅਤੇ ਪਿੰਡਾਂ ਦੇ ਸਰਪੰਚਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। 

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਪਿੰਡ ਮੁਹੱਦੀਪੁਰ ਦੀ ਗ੍ਰਾਮ ਪੰਚਾਇਤ ਸਮੂਹ ਵਸਨੀਕਾਂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਜਨਮ ਦਿਵਸ ਸਬੰਧੀ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਕਲਾਕਾਰਾਂ ਵਲੋਂ ਬਾਬਾ ਸਾਹਿਬ ਜੀ ਦੇ ਜੀਵਨ ਤੇ ਦੀ ਗ੍ਰੇਟ ਅੰਬੇਡਕਰ ਨਾਟਕ ਖੇਡਿਆ ਗਿਆ। ਇਸ ਸਮਾਗਮ ਮੌਕੇ ਵਿਸ਼ੇਸ਼ ਤੋਰ ਤੇ ਪੁੱਜੇ ਹਲਕਾ ਆਦਮਪੁਰ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ, ਆਪ ਆਗੂ ਜੀਤ ਲਾਲ ਭੱਟੀ ਅਤੇ ਹੋਰ ਸੀਨੀਅਰ ਆਗੂਆਂ ਅਤੇ ਪਿੰਡਾਂ ਦੇ ਸਰਪੰਚਾਂ ਵਲੋਂ ਬਾਬਾ ਸਾਹਿਬ ਜੀ ਦੇ ਸਰੂਪ ਨੂੰ ਫੁੱਲ ਮਲਾਵਾਂ ਭੇਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਆਪਣੇ ਸੰਬੋਧਨ ਰਾਹੀਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨ੍ਹਣਾ ਪਾਇਆ। ਪਿੰਡ ਮੁਹੱਦੀਪੁਰ ਦੇ ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੰਤੋਖ ਰਾਮ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਜਿਥੇ ਲਾਗਲੇ ਪਿੰਡਾਂ ਤੋਂ ਆਏ ਪਤਵੰਤੇ ਸੱਜਣਾਂ ਅਤੇ ਸਰਪੰਚ ਸਹਿਬਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਉਥੇ ਜੰਡੂ ਸਿੰਘਾ ਐਸ.ਬੀ.ਆਈ ਬ੍ਰਾਂਚ ਮੈਨੇਜਰ ਗੁਰਮੀਤ ਰਾਮ ਦਾ ਵੀ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਉਘੇ ਵਿਦਵਾਨ ਸਟੇਟ ਅਵਾਰਡੀ ਸੋਮ ਨਾਥ ਫਗਵਾੜਾ ਵਲੋਂ ਨਿਭਾਈ ਗਈ। ਸਮਾਗਮ ਦੇ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਅਤੇ ਪਿੰਡ ਵਾਸੀਆਂ ਲਈ ਲੰਗਰ ਦਾ ਵੀ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੰਤੋਖ ਰਾਮ ਮਹੁੱਦੀਪੁਰ, ਬਲਦੇਵ ਸਿੰਘ ਪ੍ਰਧਾਨ ਖਾਨਗਾਹ ਕਮੇਟੀ, ਨੰਬਰਦਾਰ ਅਜੀਤ ਰਾਮ, ਧਰਮ ਚੰਦ ਬੰਗੜ, ਪੰਚ ਹਰਜੀਤ ਸਿੰਘ ਮੁਹੱਦੀਪੁਰ, ਸੁਰਜੀਤ ਰਾਮ ਪੰਚ, ਰੁਲਦਾ ਰਾਮ ਪੰਚ, ਸੁਨੀਤਾ ਪੰਚ, ਸੰਦੀਪ ਸ਼ਰਮਾਂ, ਚੰਦਰ ਪ੍ਰਕਾਸ਼ ਸਿੱਧੂ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਸਰਪੰਚ ਸੁਖਵਿੰਦਰ ਸਿੰਘ ਮੁਜ਼ੱਫਰਪੁਰ, ਸਰਪੰਚ ਸਤਪਾਲ ਪਤਾਰਾ, ਕਰਨਲ ਵਿਜੈ, ਕਰਨਲ ਬਲਬੀਰ ਸਿੰਘ, ਰਸ਼ਪਾਲ ਸਰਪੰਚ ਜੈਤੇਵਾਲੀ, ਚਮਨ ਲਾਲ ਸਾਬਕਾ ਸਰਪੰਚ ਉੱਚਾ, ਅਵਤਾਰ ਸਿੰਘ ਉੱਚਾ, ਆਸ਼ਾ ਰਾਣੀ ਈਸ਼ਰਵਾਰ ਸਰਪੰਚ, ਰਣਜੀਤ ਸਿੰਘ ਨੋਲੀ, ਬਲਵਿੰਦਰ ਸਿੰਘ ਸਰਪੰਚ ਕੋਟਲੀ ਜ਼ਮੀਤ ਸਿੰਘ, ਕਸ਼ਮੀਰ ਸਿੰਘ ਨੰਬਰਦਾਰ, ਜੀਤ ਲਾਲ ਸਰਪੰਚ ਮੂਸਾਪੁਰ, ਰਮਨਜੀਤ ਸਿੰਘ ਸਲੇਮਪੁਰ, ਭੁਪਿੰਦਰ ਸਿੰਘ ਸਲੇਮਪੁਰ, ਗੁਰਦੇਵ ਸਿੰਘ ਸਲੇਮਪੁਰ, ਰਾਮ ਲਾਲ ਈਸ਼ਰਵਾਲ, ਤਰਲੋਚਨ ਸਿੰਘ ਕਾਨੂੰਗੋ, ਅਜੀਤ ਰਾਮ ਨੰਬਰਦਾਰ, ਨੰਬਰਦਾਰ ਬਿੱਟੂ ਕਪੂਰ ਪਿੰਡ, ਸੰਦੀਪ ਸ਼ਰਮਾਂ, ਮਾਸਟਰ ਹਰਭਗਵਾਨ, ਰੂਬੀ ਮੈਡਮ, ਕਸ਼ਮੀਰ ਸਿੰਘ, ਜਗਦੀਸ਼ ਚੰਦਰ ਸਾਬਕਾ ਪੰਚ, ਮਾ. ਜਗਦੀਸ਼ ਸਿੰਘ, ਪ੍ਰਦੀਪ ਸਿੰਘ ਕਰਨਲ, ਹਰਪ੍ਰੀਤ ਭੁੱਲਰ ਕੋਟਲੀ, ਕਾਲਾ ਕੋਟਲੀ, ਸੁਖਪੂਰਨ ਕੋਟਲੀ, ਲੱਡੂ ਕੋਟਲੀ, ਬਿਹਾਰੀ ਲਾਲ,, ਸ਼ਾਮ ਲਾਲ, ਚਰਨਜੀਤ ਸਿੰਘ ਫੋਜ਼ੀ, ਰਾਮ ਕ੍ਰਿਸ਼ਨ ਚੋਕੀਦਾਰ ਅਤੇ ਹੋਰ ਲਾਗਲੇ ਪਿੰਡਾਂ ਦੇ ਸੈਂਕੜੇ ਪਤਵੰਤੇ ਸੱਜਣ ਹਾਜ਼ਰ ਸਨ।  



Post a Comment

0 Comments