' ਬਾਬਾ ਸਾਹਿਬ ਦੀ ਤਸਵੀਰ ' ਸਿੰਗਲ ਟਰੈਕ ਹੋਇਆ, ਰਿਲੀਜ਼

ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਭਾਰਤੀ ਸਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਹਾੜੇ ਨੂੰ ਸਮਰਪਿਤ ਗੀਤ ਪ੍ਰੋਡੂਸਰ ਅਤੇ ਗਾਇਕ ਦਲਜੀਤ ਹੰਸ ਤੇ ਡੀ. ਟਿਊਨ ਰਿਕਾਰਡਸ ਵਲੋਂ ਸਿੰਗਲ ਟਰੈਕ'  ਬਾਬਾ ਸਾਹਿਬ ਦੀ ਤਸਵੀਰ ' ਗਾਇਕ ਕੁਲਵਿੰਦਰ ਨਈਅਰ ਦੀ ਆਵਾਜ਼ ਵਿਚ ਅੱਜ 10 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ। ਗੀਤ ਦਾ ਪੋਸਟਰ ਗਾਇਕ ਰਮੇਸ਼ ਆਲਮ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਦਲਜੀਤ ਹੰਸ ਨੇ ਦੱਸਿਆ ਕਿ ਇਸ ਨੂੰ ਕੋਮਲ ਜਲੰਧਰੀ ਨੇ ਲਿਖਿਆ ਹੈ ਤੇ ਸੰਗੀਤ ਹਰਪ੍ਰੀਤ ਸਿੰਘ ਅਤੇ ਸਿੰਘ ਹਰਮੀਤ ਨੇ ਤਿਆਰ ਕੀਤਾ ਹੈ ਵੀਡੀਓ ਡੀ.ਪੀ ਗਿੱਲ ਨੇ ਤਿਆਰ ਕੀਤਾ ਹੈ, ਜੋ ਕਿ ਯੂ.ਟਿਊਬ ਤੇ ਚਲਾਇਆ ਜਾਵੇਗਾ । ਇਸ ਮੌਕੇ ਪਰਸ਼ੋਤਮ ਟੂਰੇ, ਓਂਕਾਰ ਸਿੰਘ , ਕਰਨ ਨਈਅਰ, ਡੀ.ਜੇ ਨਈਅਰ ਹਰਜਿੰਦਰ ਕੁਮਾਰ ਮੋਜੂਦ ਰਹੇ।

Post a Comment

0 Comments