ਸਾਨੂੰ ਸਾਰਿਆਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ : ਗੁਰਜੀਤ ਕੌਰ



ਜਲੰਧਰ (ਅਮਰਜੀਤ ਸਿੰਘ)-
ਸਾਨੂੰ ਸਰਿਆਂ ਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾਂ ਚਾਹੀਦਾ ਹੈ ਅਤੇ ਪਹਿਰਾ ਦੇਣ ਦੀ ਲੋ੍ੜ ਵੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਭਾਜਣੀ ਮੈਡਮ ਗੁਰਜੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾ ਵਿੱਖੇ ਪਹੁੱਚ ਕੇ ਸਕੂਲ ਦੇ ਬਚਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਹਰਭਜਨ ਸਿੰਘ ਢੱਟ ਅਤੇ ਐਨ.ਆਰ.ਆਈ ਗੁਰਬਚਨ ਸਿੰਘ ਉਨ੍ਹਾਂ ਦੀ ਪਤਨੀ ਕੈਰੰਨ, ਦਿਲਾਵਰ ਸਿੰਘ ਵੀ ਸ਼ਾਮਲ ਸਨ। ਹਜ਼ਾਰਾ ਸਰਕਾਰੀ ਸਕੂਲ ਵਿਖੇ ਪੁੱਜਣ ਤੇ ਸਕੂਲ ਪਿ੍ਸੀਪਲ ਮੈਡਮ ਕੁਲਦੀਪ ਕੌਰ ਅਤੇ ਹੋਰ ਸਕੂਲ ਸਟਾਫ ਵਲੋਂ ਫੁੱਲਾਂ ਦੇ ਬੁੱਕੇ ਭੇਟ ਕਰਕੇ ਸਕੂਲ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ. ਭਗਤ ਸਿੰਘ ਦੀ ਭਾਜਣੀ ਮੈਡਮ ਗੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮੱਲਾਂ ਮਾਰਨ ਅਤੇ ਕਦਰਾਂ ਕੀਮਤਾਂ, ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਾਰੇ ਬਚਿਆਂ ਨੂੰ ਸਰਦਾਰ ਭਗਤ ਸਿੰਘ ਦੇ ਸੋਚ ਤੇ ਪਹਿਰਾ ਦੇਣ ਲਈ ਕਿਹਾ। ਜਿਕਰਯੋਗ ਹੈ ਕਿ ਉਨ੍ਹਾਂ ਨਾਲ ਪਰਿਵਾਰਕ ਮੈਂਬਰਾਂ ਵਿੱਚ ਉਨ੍ਹਾਂ ਦੇ ਪਤੀ ਸਰਦਾਰ ਹਰਭਜਨ ਸਿੰਘ, ਜੇਠ ਸਰਦਾਰ ਦਿਲਾਵਰ ਸਿੰਘ 91 ਸਾਲ ਮੈਰਾਥਨ ਦੌੜਾਕ ਤੇ ਕਈ ਮੈਡਲ ਵਿਜੇਤਾ ਵੀ ਪੁੱਜੇ। ਸਾਇੰਸਦਾਨ ਗੁਰਬਚਨ ਸਿੰਘ ਗੁਰੀ ਅਤੇ ਉਨ੍ਹਾਂ ਦੀ ਪਤਨੀ ਕੈਰੰਨ ਜੋ ਕਿ ਫਰਾਂਸ ਯੂਨੀਵਰਸਿਟੀ ਤੋਂ ਰਿਟਾਇਰ ਹਨ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿੰਦਗੀ ਚ ਮੇਹਨਤ ਕਰ ਕੇ ਅੱਗੇ ਵਧਣ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਣ ਅਤੇ ਇਮਾਨਦਾਰੀ ਨਾਲ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਦਾਰ ਗੁਰਬਚਨ ਗੁਰੀ ਨੇ ਸਕੂਲ ਲਾਈਬ੍ਰੇਰੀ, ਕੰਪਿਊਟਰ ਲੈਬ, ਬਹੁਮੰਤਵੀ ਹਾਲ, ਸਾਇੰਸ ਲੈਬ, ਕਲਾਸ ਰੂਮ ਦਾ ਦੌਰਾ ਕੀਤਾ ਅਤੇ ਸਕੂਲ ਵਿੱਚ ਪਿ੍ਰੰਸੀਪਲ ਕੁਲਦੀਪ ਕੌਰ ਦੀ ਅਗਵਾਹੀ ਵਿੱਚ ਹੋਏ ਸਕੂਲ ਦੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਸਕੂਲ ਇਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਪਿ੍ਰੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਅਹਿਮ ਸ਼ਖਸੀਅਤਾਂ ਦਾ ਸਕੂਲ ਪੁੱਜਣ ਤੇ ਧੰਨਵਾਦ ਕੀਤਾ। ਇਸ ਮੌਕੇ ਰਿਟਾਇਰ ਜਿਲ੍ਹਾ ਸਾਇੰਸ ਸੁਪਰਵਾਇਜ਼ਰ ਬਲਜਿੰਦਰ ਸਿੰਘ, ਅਨਿਲ ਸ਼ਰਮਾਂ, ਲੈਕਚਰਾਰ ਨੀਲਮ ਕੁਮਾਰੀ, ਲੈਕਚਰਾਰ ਹਰਪਿੰਦਰ ਕੌਰ, ਲੈਕਚਰਾਰ ਨਵਜੀਤ ਕੌਰ ਅਤੇ ਹੋਰ ਸਕੂਲ ਸਟਾਫ ਦੇ ਮੈਬਰ ਹਾਜ਼ਰ ਸਨ। 


Post a Comment

0 Comments