ਹਲਕਾ ਕਰਤਾਰਪੁਰ ਦੇ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ- ਐਮ.ਐਲ.ਏ ਬਲਕਾਰ ਸਿੰਘ

ਜੰਡੂ ਸਿੰਘਾ ਵਿੱਚ ਸੜਕ ਦਾ ਉਦਘਾਟਨ ਕਰਦੇ ਐਮ.ਐਲ.ਏ ਬਲਕਾਰ ਸਿੰਘ, ਰਾਮ ਸਰੂਪ ਝੱਮਟ, ਅਸ਼ੋਕ ਕੁਮਾਰ ਤੇ ਹੋਰ ਪਿੰਡ ਵਾਸੀ। 

ਜੰਡੂ ਸਿੰਘਾ ਵਿੱਚ 19 ਲੱਖ ਦੀ ਲਾਗਤ ਨਾਲ ਬਨਣ ਵਾਲੀ ਕੰਕਰੀਟ ਦੀ ਸੜਕ ਬਣਾਉਣ ਦਾ ਕੀਤਾ ਉਦਘਾਟਨ

ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਦੀ ਘਾਗ ਪੱਟੀ ਵਿੱਚ ਮੋਜੂਦ ਮੁਹੱਲਾ ਬੇਗਮਪੁਰਾ ਤੋਂ ਧੋਗੜੀ ਪਿੰਡ ਨੂੰ ਜਾਂਦੀ ਸੜਕ ਦਾ ਉਦਘਾਟਨ ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਬਲਕਾਰ ਸਿੰਘ ਵਲੋਂ ਪਿੰਡ ਵਾਸੀਆਂ ਅਤੇ ਆਪ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮਪਤਨੀ ਹਰਪ੍ਰੀਤ ਕੌਰ, ਐਸ.ਡੀ.ਐਮ ਜਲੰਧਰ 2 ਬਲਵੀਰ ਰਾਜ, ਨੇਕ ਚੰਦ ਐਕਸੀਅਨ, ਸ਼ੁਸ਼ੀਲ ਕੁਮਾਰ ਐਸ.ਡੀ.ਉ ਵੀ ਉਚੇਚੇ ਤੋਰ ਤੇ ਪੁੱਜੇ। ਨਗਰ ਜੰਡੂ ਸਿੰਘਾ ਵਿੱਚ ਪੁੱਜਣ ਤੇ ਆਪ ਆਗੂ ਰਾਮ ਸਰੂਪ ਝੱਮਟ, ਆਦਮਪੁਰ ਤੋਂ ਆਪ ਆਗੂ ਅਸ਼ੋਕ ਕੁਮਾਰ ਕਪੂਰ ਪਿੰਡ, ਜੰਡੂ ਸਿੰਘਾ ਤੋਂ ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਡਾ. ਵੀਰ ਪਰਤਾਪ, ਰਾਜਨ ਬੈਂਸ, ਮਨੋਜ ਬੈਂਸ ਅਤੇ ਹੋਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐਮ.ਐਲ.ਏ ਬਲਕਾਰ ਸਿੰਘ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਉਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਆਮ ਆਦਮੀ ਪਾਰਟੀ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਧੜੱਲੇ ਨਾਲ ਕਰਵਾਏਗੀ ਅਤੇ ਲੋਕਾਂ ਨੂੰ ਹਰ ਇੱਕ ਸਹੂਲਤ ਪ੍ਰਦਾਨ ਕਰਵਾਏਗੀ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਣੇ ਹਨ ਅਤੇ ਉਨ੍ਹਾਂ ਦੀ ਸਰਕਾਰ ਹਰ ਇੱਕ ਪੰਜਾਬ ਵਾਸੀ ਦੇ ਨਾਲ ਹੈ। ਉਨ੍ਹਾਂ ਕਿਹਾ ਅੱਜ ਜੋ ਸੜਕ ਦਾ ਉਦਘਾਟਨ ਹੋਇਆ ਹੈ ਉਹ 19 ਲੱਖ ਰੁਪਏ ਦਾ ਲਾਗਤ ਨਾਲ ਕੰਕਰੀਟ ਦੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਜੰਡੂ ਸਿੰਘਾ ਵਿਕਾਸ ਪੱਖੋਂ ਇੱਕ ਨੰਬਰ ਤੇ ਹੋਵੇਗਾ। ਇਸ ਮੌਕੇ ਸਰਪੰਚ ਰਣਜੀਤ ਸਿੰਘ ਮੱਲੀ, ਹਰਵਿੰਦਰ ਗੋਸ਼ਾ ਪੰਚ, ਸ਼ਿਵ ਨਾਰਾਇਣ ਛੱਬਾ, ਜੀਤੀ, ਅਸ਼ੋਕ ਕੁਮਾਰ, ਲਵਲੀ ਝੱਮਟ, ਰਾਮ ਪਾਲ ਲਾਲੀ, ਕਮਲ ਚੋਪੜਾ, ਕਮਲਜੀਤ ਰਾਜੂ, ਰਾਜ ਕੁਮਾਰ ਬੰਗੜ, ਸੋਹਣ ਲਾਲ ਝੱਮਟ, ਐਡਵੋਕੇਟ ਪਵਨ ਬੈਂਸ, ਜੋਗਿੰਦਰਪਾਲ ਝੱਮਟ, ਇੰਦਰਜੀਤ ਸਿੰਘ ਜੱਜ, ਸਤਪਾਲ ਧੋਗੜੀ, ਬਲਵਿੰਦਰ ਫਿੰਦੀ, ਕਸ਼ਮੀਰੀ ਝੱਮਟ, ਗੁਰੂ ਦੱਤ, ਰਵੀ ਸਿੱਧੂ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। Post a Comment

0 Comments