ਗੁਰੂ ਨਾਨਕ ਅਨਾਥ ਆਸ਼ਰਮ ਵਿਖੇ ਲੈਂਟਰ ਪਾਏ

 ਗੁਰੂ ਨਾਨਕ ਅਨਾਥ ਆਸ਼ਰਮ ਵਿਖੇ ਲੈਂਟਰ ਪਾਉਣ ਸਮੇਂ ਹਾਜ਼ਰ ਬੀਬੀ ਕਰਮਜੀਤ ਕੌਰ ਅਤੇ ਹੋਰ ਮੈਂਬਰ ਅਤੇ ਸੇਵਾਦਾਰ।

ਆਸ਼ਰਮ ਦੇ ਸੇਵਾਦਾਰਾਂ ਵਲੋਂ ਕੀਤੇ ਉਪਰਾਲੇ ਨਾਲ ਮਰੀਜ਼ਾਂ ਦੀ ਸਹੂਲਤ ਲਈ ਬਣਾਏ ਬਾਥਰੂਮ

ਜਲੰਧਰ (ਅਮਰਜੀਤ ਸਿੰਘ)-  ਬੇਸਹਾਰਾ, ਮੰਦਬੁੱਧੀ, ਦਿਮਾਗੀ ਤੋਰ ਤੇ ਪ੍ਰੇਸ਼ਾਨ ਮਰੀਜਾਂ ਦੀ ਸੇਵਾ ਨੂੰ ਸਮਰਪਿੱਤ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਢਿਆਣਾ ਜਲੰਧਰ ਵਿਖੇ ਦਾਨੀ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਮਰੀਜਾਂ ਦ ਸਹੂਲਤ ਲਈ ਬਾਥਰੂਮ ਬਣਾਏ ਗਏ ਹਨ। ਜਿਨ੍ਹਾਂ ਦੀ ਇਮਾਰਤ ਦਾ ਅੱਜ ਆਸ਼ਰਮ ਵਿੱਖੇ ਲੈਂਟਰ ਪਾਇਆ ਗਿਆ ਹੈ। ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਜਿਥੇ ਇਹ ਸੇਵਾਵਾਂ ਨਿਭਾਉਣ ਵਾਲੇ ਦਾਨੀਂ ਸੱਜਣਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਪੈ੍ਰਸ ਨਾਲ ਗੱਲਬਾਤ ਦੋਰਾਨ ਕਿਹਾ ਕਿ ਇਹ ਆਸ਼ਰਮ ਦਾਨੀਂ ਸੱਜਣਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਜੋ ਕਿ ਸਮੇਂ ਸਮੇਂ ਸਿਰ ਮਰੀਜ਼ਾਂ ਦੀ ਸੇਵਾ ਆਪਣੇ ਹੱਥੀ ਆ ਕੇ ਕਰਦੇ ਹਨ ਅਤੇ ਉਨ੍ਹਾਂ ਨੂੰ ਸਹੂਲਤਾਂ ਵੀ ਪ੍ਰਦਾਨ ਕਰਵਾਉਦੇ ਰਹਿੰਦੇ ਹਨ। ਅੱਜ ਲੈਂਟਰ ਪਾਉਣ ਸਮੇਂ ਪ੍ਰਧਾਨ ਬੀਬੀ ਕਰਮਜੀਤ ਕੌਰ, ਪਰਵੇਜ਼ ਮਸੀਹ, ਵਿਕਰਮ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ ਰਾਮਾ, ਡਾ. ਚਰਨਜੀਤ ਜੱਸਲ, ਡਾ. ਅਮਰਜੀਤ ਜੋੜਾ, ਡਾ. ਪਰਮਜੀਤ ਸਿੰਘ, ਆਸ਼ਾ, ਮਨਜੀਤ ਕੌਰ ਅਤੇ ਹੋਰ ਸਮੂਹ ਸਟਾਫ ਦੇ ਮੈਂਬਰ ਹਾਜ਼ਰ ਸਨ। 



Post a Comment

0 Comments