ਐਸ.ਐਚ.ਓ ਕੁਲਵੰਤ ਸਿੰਘ ਨੇ ਥਾਣਾ ਭੋਗਪੁਰ ਦਾ ਚਾਰਜ ਸੰਭਾਲਿਆ


ਭੋਗਪੁਰ 08 ਐਪ੍ਲ- ਥਾਣਾ ਭੋਗਪੁਰ ਵਿਖੇ ਐੱਸ.ਆਈ ਕੁਲਵੰਤ ਸਿੰਘ ਨੇ ਬਤੌਰ ਐਸ.ਐਚ.ਓ ਦਾ ਚਾਰਜ ਸੰਭਾਲ ਲਿਆ ਹੈ ਜਿਕਰਜੋਗ ਹੈ ਕੁਲਵੰਤ ਸਿੰਘ ਪਹਿਲਾਂ ਵੀ ਭੋਗਪੁਰ ਥਾਣੇ ਵਿੱਚ ਆਪਣੀਆਂ ਸੇਵਾਵਾਂ ਦੇ ਚੁਕੇ ਹਨ ਉਨ੍ਹਾਂ ਕਿਹਾ ਕਿ ਉਹ ਭੋਗਪੁਰ ਦੀ ਟਰੈਫਿਕ ਸਮੱਸਿਆ, ਮਾਰਕੀਟ ਚ ਲਗਦੇ ਜਾਮ, ਇਲਾਕੇ ਵੱਧ ਰਹੇ ਨਸ਼ੇ ਦੇ ਖਾਤਮੇ ਲਈ ਜਲਦ ਹੱਲ ਕਰਨਗੇ। ਇਸ ਮੌਕੇ ਤੇ ਐਸ ਐਚ ਓ ਕੁਲਵੰਤ ਸਿੰਘ ਨੇ ਮੀਡੀਆ ਦਾ ਖਾਸ ਤੌਰ ਤੇ ਧੰਨਵਾਦ ਕੀਤਾ।

Post a Comment

0 Comments