ਸਮਾਗਮ ਦੋਰਾਨ ਹਾਜ਼ਰ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੋਰ ਅੰਜੂ ਅਤੇ 303 ਤੇ ਕੰਜਕਾਂ ਦੇ ਪੂਜਨ ਮੌਕੇ ਨੰਨੀਆਂ ਬੱਚੀਆਂ। |
ਜਲੰਧਰ (ਅਮਰਜੀਤ ਸਿੰਘ)- ਕਪੂਰ ਪਿੰਡ ਜਲੰਧਰ ਵਿਖੇ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਿੱਚ ਸ਼੍ਰੀ ਦੁਰਗਾ ਅਸ਼ਟਮੀਂ ਦਾ ਤਿਉਹਾਰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਮਹਾਂਮਾਈ ਦੀ ਪੂਜਾ ਅਤੇ ਕੰਜਕਾਂ ਦਾ ਪੂਜਨ ਕੀਤਾ ਗਿਆ। ਜਾਣਕਾਰੀ ਦਿੰਦੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਸ਼੍ਰੀ ਦੁਰਗਾ ਅਸ਼ਟਮੀਂ ਦੇ ਸਬੰਧ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿਖੇ ਦੇਸ਼ਾਂ ਵਿਦੇਸ਼ਾਂ ਵਿਚੋਂ ਪੁੱਜੀਆਂ ਸੰਗਤਾਂ ਨੇ ਜਿਥੇ ਪਰਮਦੇਵਾ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਥੇ ਵਿਜੈ ਕੁਮਾਰ ਐਂਡ ਪਾਰਟੀ ਵਲੋਂ ਮਹਾਂਮਾਈ ਦੀ ਗਾਈ ਮਹਿਮਾ ਦਾ ਵੀ ਅਨੰਦ ਮਾਣਿਆ। ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਇਸ ਮੌਕੇ ਸਮਾਗਮ ਦੋਰਾਨ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਸੋਨੀਆਂ, ਸਰਪੰਚ ਪਤੀ ਅਸ਼ੋਕ ਕੁਮਾਰ ਗ੍ਰਾਮ ਪੰਚਾਇਤ ਅਤੇ ਨਗਰ ਦੀਆਂ ਸੰਗਤਾਂ ਅਤੇ ਸੇਵਾਦਾਰ ਵੀ ਹਾਜ਼ਰ ਸਨ।
0 Comments