ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ 10ਵੇਂ ਬਰਸੀ ਸਮਾਗਮ 27 ਮਈ ਨੂੰ


ਜਲੰਧਰ (ਅਮਰਜੀਤ ਸਿੰਘ)- ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜ਼ਿ ਪੰਜਾਬ ਅਤੇ ਡੇਰਾ ਸ਼੍ਰੀ ਨਿਊ ਰਤਨਪੁਰੀ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ, ਵਿਖੇ ਸੰਤ ਸ਼ਿੰਗਾਰਾ ਰਾਮ ਜੀ ਦੀ 10ਵੀਂ ਬਰਸੀ ਦੇ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ (ਪਿੰਡ ਬੋਲੀਨਾ ਵਾਲੇ) ਦੀ ਵਿਸ਼ੇਸ਼ ਅਗਵਾਹੀ ਵਿੱਚ ਪਿੰਡ ਖੰਨੀ ਜਿਲ੍ਹਾ ਹੁਸ਼ਿਆਰਪੁਰ ਵਿਖੇ 27 ਮਈ ਸ਼ੁਕਰਵਾਰ ਨੂੰ ਮਨਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਦਸਿਆ ਕਿ ਇਨ੍ਹਾਂ ਬਰਸੀ ਸਮਾਗਮਾਂ ਦੇ ਸਬੰਧ ਵਿੱਚ 27 ਮਈ ਦਿਨ ਸ਼ੁਕਰਵਾਰ ਨੂੰ ਸਵੇਰੇ 9.30 ਵਜੇ ਸਮੂਹ ਸੰਗਤਾਂ ਵਲੋਂ ਪਹਿਲਾ ਨਿਸ਼ਾਨ ਸਾਹਿਬ ਜੀ ਦੀ ਰਸਮ ਸਾਂਝੇ ਤੋਰ ਨਿਭਾਈ ਜਾਵੇਗੀ। ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਸੰਤ ਸਮਾਗਮ ਹੋਵੇਗਾ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਪੁੱਜੇ ਸੰਤ ਮਹਾਪੁਰਸ਼ ਡੇਰੇ ਵਿਖੇ ਪੁੱਜੀਆਂ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰਕੇ ਨਿਹਾਲ ਕਰਨਗੇ। ਸੰਤ ਰਾਮ ਸਰੂਪ ਗਿਆਨੀ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਇਨ੍ਹਾਂ ਸਮਾਗਮਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Post a Comment

0 Comments