ਪੀਰਾਂ ਦੀ ਯਾਦ ਵਿੱਚ ਸਲਾਨਾਂ ਜੋੜ ਮੇਲਾ 15 ਮਈ ਨੂੰ

15 ਤਰੀਕ ਦੇ ਜੋੜ ਮੇਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਬਾਬਾ ਦਿਲਬਾਗ ਸ਼ਾਹ ਜੀ ਅਤੇ ਸੰਗਤਾਂ।  

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੀਰਾਂ ਅਤੇ ਸੱਚੀਆਂ ਸਰਕਾਰਾਂ ਦੀ ਯਾਦ ਵਿੱਚ ਵੱਡਾ ਮੇਲਾ, ਦਰਬਾਰ ਬਾਬਾ ਇੱਛਾਧਾਰੀ ਜੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ 15 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸੈਕਟਰੀ ਬੂਟਾ ਰਾਮ ਧੋਗੜੀ ਨੇ ਦਸਿਆ ਕਿ ਮੇਲੇ ਦੇ ਸਬੰਧ ਵਿੱਚ ਸੰਗਤਾਂ ਵਲੋਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਤੇ 15 ਮਈ ਨੂੰ ਮੇਲੇ ਦੇ ਸਬੰਧ 11 ਵਜੇ ਝੰਡਾ ਚੜਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਨਿਭਾਈ ਜਾਵੇਗੀ। ਉਪਰੰਤ 12 ਤੋਂ 1 ਵਜੇ ਤੱਕ ਕਵਾਲੀਆਂ ਦਾ ਪ੍ਰੋਗਰਾਮ ਹੋਵੇਗਾ ਅਤੇ 1 ਤੋਂ 4 ਵਜੇ ਤੱਕ ਨਕਲਾਂ ਦਾ ਪ੍ਰੋਗਰਾਮ ਪੰਮੀ ਨਕਾਲ ਐਂਡ ਪਾਰਟੀ ਕਬੂਲਪੁਰ ਵਾਲਿਆਂ ਵਲੋਂ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਸਿਆ ਸਮਾਗਮ ਦੋਰਾਨ ਬਾਬਾ ਜੀ ਦੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਜਾਣਗੇ।Post a Comment

0 Comments