ਸਾਰੇ ਦੇਸ਼ ਵਿੱਚ ਆਪਸੀ ਭਾਈਚਾਰਾ, ਸ਼ਾਂਤੀ ਅਤੇ ਏਕਤਾ ਲਈ ਪ੍ਰਾਰਥਨਾਵਾਂ ਜਰੂਰੀ- ਪਾਸਟਰ ਡੇਵਿਡ ਮਸੀਹ, ਪਾਸਟਰ ਡੈਨੀਅਲ ਮਸੀਹ


ਜਲੰਧਰ (ਖ਼ਬਰਸਾਰ ਬਿਊਰੌ)- ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਸਨਾ ਪੰਜਾਬੀ ਮਨਿਸਟਰੀ ਵੱਲੋਂ ਦੂਸਰੀ “ ਨਾਈਟ ਆਫ ਬਲੈਸਿੰਗ “ ਪ੍ਰੋਗਰਾਮ ਮਨਿਸਟਰੀ ਦੇ ਚੇਅਰਮੈਨ ਸੀਨੀਅਰ ਪਾਸਟਰ ਡੇਵਿਡ ਮਸੀਹ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ। ਪੰਜਾਬੀ ਮਨਿਸਟਰੀ ਦੇ ਬਿਸ਼ਪ ਡਾ. ਅਜੀਤ ਮਸੀਹ ਦੁਆਰਾ ਸਾਰੇ ਦੇਸ਼ ਵਿੱਚ ਆਪਸੀ ਭਾਈਚਾਰਾ, ਸ਼ਾਂਤੀ ਅਤੇ ਏਕਤਾ ਦੀ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਪਵਿੱਤਰ ਬਾਈਬਲ ਵਿਚੋਂ ਪਾਸਟਰ ਡੈਨੀਅਲ ਮਸੀਹ ਨੇ ਦੇਸ਼ ਵਾਸੀਆਂ ਦੇ ਸ਼ਾਂਤੀ ਦਾ ਸੰਦੇਸ਼ ਦਿੱਤਾ।

ਸੰਸਥਾ ਦੇ ਚੇਅਰਮੈਨ ਸੀਨੀਅਰ ਪਾਸਟਰ ਡੇਵਿਡ ਮਸੀਹ ਅਤੇ ਪ੍ਰਧਾਨ ਪਾਸਟਰ ਤਰਸੇਮ ਸਹੋਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੰਜਾਬ ਅਤੇ ਦੂਜੇ ਸੂਬਿਆਂ ਤੋਂ ਆਏ ਗੋਸਪਲ ਸਿੰਗਰਾ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਜਿਨ੍ਹਾਂ ਵਿਚ ਗੋਸਪਲ ਸਿੰਗਰ ਵਿਲਸਨ ਮਸੀਹ, ਰਜਨੀ ਮਸੀਹ, ਸੋਨਾਲੀ ਖੋਖਰ, ਗਗਨਦੀਪ ਹੰਸ, ਮੋਨਿਕਾ ਮਸੀਹ, ਰੇਬਿਕਾ ਸਹੋਤਾ, ਜੋਤੀ ਮਸੀਹ, ਅਮਿਤ ਸਿੱਧੂ, ਟਵਿੰਕਲ ਮਸੀਹ, ਸੋਨੀਆ ਗਿੱਲ, ਮਨਦੀਪ ਮਸੀਹ, ਰਮਾ ਰਾਣੀ, ਰੂਥ ਮਸੀਹ, ਬੌਬੀ, ਕਿਰਨ ਸੱਭਰਵਾਲ, ਬ੍ਰਦਰਜ਼ ਅਲੋਹਹੀਰਾ, ਪਾਦਰੀ ਸੈਮੂਅਲ ਮਸੀਹ, ਰੋਹਿਨੀ  ਸੈਮੂਅਲ, ਮੱਤੀ ਤੇਜੀ, ਰਾਗਿਨੀ, ਵੀਨਸ ਮਸੀਹ ਬ੍ਰਦਰ ਸ਼ੰਮੀ, ਸਤਨਾਮ ਭੱਟੀ, ਅੰਕੁਸ਼ ਮਸੀਹ  ਤੋਂ ਇਲਾਵਾ ਹੋਰ ਵੀ ਸਿੰਗਰ ਮੌਜੂਦ ਸਨ। ਉਪਰੋਕਤ ਸਾਰੇ ਸਿੰਗਰਾਂ ਨੂੰ ਬੋਰਡ ਮੈਂਬਰਾਂ ਨੇ ਸਮੇਤ ਪਰਿਵਾਰਾਂ ਅਤੇ ਮਸੀਹੀ ਲੀਡਰਾਂ ਸਮੇਤ ਸਨਮਾਨਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਨਾਈਟ ਆਫ ਬਲੈਸਿੰਗ ਪ੍ਰੋਗਰਾਮ ਮੌਕੇ  ਦੋ ਮੁੱਖ ਐਵਾਰਡ ਸੰਤ ਹਰਭਜਨ ਸਿੰਘ ਅਤੇ ਬਰਨਾਰਡ ਮਲਿਕ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਧਿਆਨ ਵਿੱਚ ਰੱਖਦੇ ਹੋਏ “ਆਈ ਕੈਂਟ ਗਲੋਬਲ”  ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ।

ਇਸ ਪ੍ਰੋਗਰਾਮ ਨੂੰ ਬੁਲੰਦੀਆਂ ਤੇ ਲਿਜਾਣ ਲਈ ਮਨਿਸਟਰੀ ਦੇ ਬੋਰਡ ਮੈਂਬਰਾਂ ਬਿਸ਼ਪ ਅਜੀਤ ਮਸੀਹ, ਪ੍ਰਧਾਨ ਪਾਸਟਰ ਤਰਸੇਮ ਸਹੋਤਾ, ਮੀਤ ਪ੍ਰਧਾਨ ਪਾਸਟਰ ਲਿਆਕਤ ਮਸੀਹ, ਜਨਰਲ ਸਕੱਤਰ ਪਾਸਟਰ ਪ੍ਰੇਮ ਮਸੀਹ ਫੋਲੜੀਵਾਲ, ਸਕੱਤਰ ਪਾਸਟਰ ਤਰਸੇਮ ਕਲੇਰ, ਖਜ਼ਾਨਚੀ ਪਾਸਟਰ ਸਤਪਾਲ ਸਿੱਧੂ, ਸਹਾਇਕ ਖਜ਼ਾਨਚੀ ਪਾਸਟਰ ਰੋਬਟ ਮਸੀਹ, ਉਪ ਡਾਇਰੈਕਟਰ ਪਾਸਟਰ ਕੈਲਾਸ਼ ਮਸੀਹ, ਐਡਵਾਈਜ਼ਰ ਬ੍ਰਦਰ ਇਲਿਆਸ ਮਸੀਹ, ਪਾਸਟਰ ਹਰਬੰਸ ਲਾਲ, ਪਾਸਟਰ ਜਸਪਾਲ ਕਰੜਾ ਅਤੇ ਪਾਸਟਰ ਐਂਥਨੀ ਮਸੀਹ ਤੋਂ ਇਲਾਵਾ ਮਸੀਹੀ ਲੀਡਰਾਂ ਹਮੀਦ ਮਸੀਹ, ਸਨਾਵਰ ਭੱਟੀ, ਸ੍ਰੀ ਜੌਰਜ ਸੋਨੀ ਆਦਿ ਦਾ ਵੱਡਾ ਯੋਗਦਾਨ ਰਿਹਾ। ਇਸ ਮੌਕੇ ਯੂਨਾਈਟਿਡ ਪਾਸਟਰ ਵੈੱਲਫੇਅਰ ਐਸੋਸੀਏਸ਼ਨ ਜਲੰਧਰ, ਸਾਰੇ ਪੰਜਾਬ ਦੀਆਂ ਪਾਸਟਰ ਐਸੋਸੀਏਸ਼ਨਾਂ, ਪੰਜਾਬ ਕ੍ਰਿਸਚੀਅਨ ਮੂਵਮੈਂਟ ਜਲੰਧਰ, ਯੂਨਾਈਟਿਡ ਪੀਪਲਜ਼ ਲੀਗ ਜਲੰਧਰ, ਪੰਜਾਬ ਕ੍ਰਿਸਚੀਅਨ ਯੂਨਾਈਟਿਡ ਫਰੰਟ, ਅਪੋਸਟਲ ਅੰਕੁਲ ਨਰੂਲਾ ਮਨਿਸਟਰੀ ਖਾਂਬਰਾ, ਓਪਨ ਡੋਰ ਚਰਚ ਖੋਜੇਵਾਲ ਕਪੂਰਥਲਾ, ਸਾਰੇ ਪੈਂਟੇਕੌਸਟਲ ਚਰਚ, ਰੋਮਨ ਕੈਥਲਿਕ ਚਰਚ, ਸੈਵਨਥ ਡੇਅ ਐਡਵੈਂਟਿਸਟ ਚਰਚ, ਸੀ.ਐਨ.ਆਈ ਚਰਚ, ਸਾਲਵੇਸ਼ਨ ਆਰਮੀ ਚਰਚ ਅਤੇ ਡਾ. ਬੀ.ਆਰ ਅੰਬੇਡਕਰ ਸਪੋਰਟਸ ਕਲੱਬ ਧੀਣਾ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਵਿਧਾਇਕ ਸ਼ੀਤਲ ਅੰਗੁਰਾਲ , ਵਿਧਾਇਕ ਰਮਨ ਅਰੋੜਾ, ਆਪ ਦੇ ਛਾਉਣੀ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ, ਆਪ ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ, ਆਪ ਦਿਹਾਤੀ ਪ੍ਰਧਾਨ ਪ੍ਰੇਮ ਲਾਲ ਹਾਜ਼ਰ ਰਹੇ। ਉਨ੍ਹਾਂ ਦੱਸਿਆ ਕਿ ਇਸ ਨਾਈਟ ਆਫ ਬਲੈਸਿੰਗ ਪ੍ਰੋਗਰਾਮ ਦੌਰਾਨ ਅਨੇਕਾਂ ਬਿਸ਼ਪਾਂ, ਪਾਸਟਰ ਸਾਹਿਬਾਨਾਂ, ਮਸੀਹੀ ਲੀਡਰਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਸੀਹੀ ਲੋਕਾਂ ਨੇ ਹਿੱਸਾ ਲਿਆ।


Post a Comment

0 Comments