ਆਦਮਪੁਰ ਵਿਖੇ ਪ੍ਰਵੀਨ ਕੁਮਾਰ ਛਿੱਬਰ ਤਹਿਸੀਲਦਾਰ ਜਲੰਧਰ 2 ਨੇ ਤਿਰੰਗਾ ਲਹਿਰਾਉਣ ਦੀ ਨਿਭਾਈ ਰਸਮ


75ਵੇਂ ਆਜ਼ਾਦੀ ਦਿਵਸ ਤੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਆਦਮਪੁਰ ਵਾਸੀ
ਵੱਖ-ਵੱਖ ਸਕੂਲਾਂ ਦੇ ਬਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ
ਜਲੰਧਰ (ਅਮਰਜੀਤ ਸਿੰਘ)-
ਆਦਮਪੁਰ ਸਬ ਡਵੀਜ਼ਨ ਦਾ ਪਹਿਲਾ 75ਵਾਂ ਆਜ਼ਾਦੀ ਦਿਹਾੜਾ ਆਦਮਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜ਼ੀਪੁਰ ਵਿੱਖੇ ਇਲਾਕਾ ਵਾਸੀਆਂ ਵਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬਰ ਵਲੋਂ ਨਿਭਾਈ ਗਈ। ਇਸ ਮੌਕੇ ਸਕੂਲ ਵਿੱਖੇ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਪ੍ਰਮੁੱਖ ਸਖਸ਼ੀਅਤਾਂ ਪੁੱਜੀਆਂ। ਇਸ ਸਮਾਗਮ ਵਿੱਚ ਪੁੱਜੇ ਮੁੱਖ ਮਹਿਮਾਨ ਤਹਿਸੀਲਦਾਰ ਜਲੰਧਰ 2 ਪ੍ਰਵੀਨ ਕੁਮਾਰ ਛਿੱਬਰ ਦਾ ਨਾਇਬ ਤਹਿਸੀਲਦਾਰ ਆਦਮਪੁਰ ਉਕਾਰ ਸਿੰਘ, ਨਾਇਬ ਤਹਿਸੀਲਦਾਰ ਭੋਗਪੁਰ ਗੁਰਮੀਤ ਸਿੰਘ, ਡੀ.ਐਸ.ਪੀ ਸਰਬਜੀਤ ਸਿੰਘ ਰਾਏ, ਐਸ.ਐਚ.ਉ ਆਦਮਪੁਰ ਰਾਜੀਵ ਕੁਮਾਰ ਵਲੋਂ ਫੁੱਲਾਂ ਦੇ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਅਜ਼ਾਦੀ ਸਮਾਰੋਹ ਦੋਰਾਨ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਵੀ ਉਚੇਚੇ ਤੋਰ ਤੇ ਪੁੱਜੇ। ਝੰਡਾ ਚੜਾਉਣ ਦੀ ਰਸਮ ਉਪਰੰਤ ਤਹਿਸੀਲਦਾਰ ਜਲੰਧਰ 2 ਪ੍ਰਵੀਨ ਕੁਮਾਰ ਛਿੱਬਰ ਨੇ ਆਦਮਪੁਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸਾਡਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਅਤੇ ਸਾਰੇ ਦੇਸ਼ ਵਾਸੀ ਪਿਆਰ ਨਾਲ ਭਾਰਤ ਦੇਸ਼ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਸਾਡਾ ਦੇਸ਼ ਗੁਲਾਮੀ ਦੀਆਂ ਜੰਜੀਰਾਂ ਤੋਂ 1947 ਵਿੱਚ ਆਜ਼ਾਦ ਹੋਇਆ ਅਤੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਦੇ ਸ਼ਹੀਦਾਂ ਆਪਣੀਆਂ ਕੁਬਾਨੀਆਂ ਦਿੱਤੀਆਂ ਅਤੇ ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਆਪਣਾ ਸਾਰਾ ਕੁਝ ਦੇਸ਼ ਤੋਂ ਕੁਰਬਾਨ ਕਰ ਦਿਤਾ, ਉਨ੍ਹਾਂ ਸ਼ਹੀਦਾਂ ਨੂੰ ਸਾਡਾ ਕੋਟਿਨ ਕੋਟਿ ਪ੍ਰਣਾਣ ਹੈ। ਉਨ੍ਹਾਂ ਕਿਹਾ ਸਾਡੇ ਦੇਸ਼ ਨੇ ਅਜ਼ਾਦੀ ਉਪਰੰਤ ਪਿਛਲੇ 75 ਸਾਲਾਂ ਵਿੱਚ ਤਰੱਕੀ ਕਰਦੇ ਹੋਏ ਬੁਲੰਦੀਆਂ ਨੂੰ ਛੂਹਿਆ ਹੈ। ਉਨ੍ਹਾਂ ਕਿਹਾ ਸਾਡੇ ਦੇਸ਼ ਦੀ ਨੋਜਵਾਨ ਪ੍ਹੀੜੀ ਆਪਣੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਨੋਜਵਾਨ ਦੇਸ਼ ਦੀ ਰੀੜ ਦੀ ਹੱਡੀ ਹਨ। ਇਸ ਮੌਕੇ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਅਤੇ ਆਦਮਪੁਰ ਵਾਸੀਆਂ ਨੂੰ ਜਿਥੇ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿਤੀਆਂ ਉਥੇ ਆਦਮਪੁਰ ਸਬ ਡਵੀਜ਼ਨ ਬਨਣ ਤੇ ਵੀ ਇਲਾਕਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਹ ਮਨਾਏ 75ਵੇਂ ਆਜ਼ਾਦੀ ਦਿਵਸ ਮੌਕੇ ਇੰਪੀਰੀਅਲ ਸਕੂਲ ਆਦਮਪੁਰ, ਐਮ.ਆਰ ਇੰਟਰਨੈਸ਼ਨਲ ਸਕੂਲ ਆਦਮਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਅਤੇ ਹੋਰ ਸਕੂਲਾਂ ਦੇ ਬਚਿਆਂ ਨੇ ਦੇਸ਼ ਭਗਤੀ ਦੀਆਂ ਵੱਖ-ਵੱਖ ਸਕਿੱਟਾਂ ਅਤੇ ਗੀਤ ਗਾ ਕੇ ਆਦਮਪੁਰ ਵਾਸੀਆਂ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ। ਇਸ ਮੌਕੇ ਇੰਪੀਰੀਅਲ ਸਕੂਲ ਆਦਮਪੁਰ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਕਾਨੂੰਗੋ ਪਰਮਜੀਤ ਸਿੰਘ ਆਦਮਪੁਰ, ਕਾਨੂੰਗੋ ਹਰਨਾਮ ਸਿੰਘ ਭੋਗਪੁਰ, ਬੀ.ਡੀ.ਪੀ.ਉ ਆਦਮਪੁਰ ਸ. ਸੇਵਾ ਸਿੰਘ ਵਲੋਂ ਵਿਭਾਗ ਤੋਂ ਰੋਹਿਤ ਹਰਜਾਈ, ਗੁਰਪ੍ਰੀਤ ਸਿੰਘ, ਪਿ੍ਰੰਸੀਪਲ ਰਾਮ ਆਸਰਾ, ਬਿਕਰਮਜੀਤ ਸਿੰਘ ਰੀਡਰ, ਵਰਿੰਦਰ ਸਿੰਘ ਸਿੱਧੂ ਰੀਡਰ ਤਹਿਸੀਲਦਾਰ, ਸੰਦੀਪ ਕੁਮਾਰ ਟੈਕਨੀਕਲ ਅਸਿਸਟੈਂਟ ਆਦਮਪੁਰ, ਮਹਿਲਾ ਏ.ਐਸ.ਆਈ ਰਮਾ ਕੁਮਾਰੀ, ਮੰਗਾ ਸਿੰਘ, ਇੰਦਰਜੀਤ ਸਿੰਘ ਸੱਤੋਵਾਲੀ, ਪਰਮਜੀਤ ਸਿੰਘ ਰਾਜ਼ਵੰਸ਼, ਕੁਲਵਿੰਦਰ ਸਾਬੀ, ਤਰਸੇਮ ਲਾਲ, ਰਾਕੇਸ਼ ਕੁਮਾਰ, ਪਰਮਜੀਤ ਸਿੰਘ ਪਰਮਾਰ ਆਦਮਪੁਰ ਅਤੇ ਹੋਰ ਇਲਾਕੇ ਦੀਆਂ ਨਾਮੀ ਸ਼ਖਸ਼ੀਅਤਾਂ ਹਾਜ਼ਰ ਸਨ।

Post a Comment

0 Comments