ਪੰਜਾਬ ਗ੍ਰਾਮੀਣ ਬੈਂਕ ਦੇ ਅਧਿਕਾਰੀਆਂ ਨੇ ਆਜ਼ਾਦੀ ਦੇ ਮਹਾਂਉਤਸਵ ਤਹਿਤ ਮਨਾਇਆ 75ਵਾਂ ਸਵਤੰਤਰਤਾ ਦਿਵਸ

ਜਲੰਧਰ (ਅਮਰਜੀਤ ਸਿੰਘ)- ਪੰਜਾਬ ਗ੍ਰਾਮੀਣ ਬੈਂਕ ਰੀਜਨਲ ਆਫਿਸ ਜਲੰਧਰ ਵੱਲੋ ਆਜ਼ਾਦੀ ਦੇ ਮਹਾਂਉਤਸਵ ਤਹਿਤ 75ਵੇ ਸਵਤੰਤਰਤਾ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਦੇ ਹੋਏ ਲੋਕਾਂ ਨੂੰ ਸਵਤੰਤਰਤਾ ਦਿਵਸ ਦੀ ਵਧਾਈ ਦਿੱਤੀ ਗਈ। ਰੀਜਨਲ ਆਫਿਸ, ਪੁਡਾ ਕੰਪਲੇਕ੍ਸ ਜਲੰਧਰ ਵਿਖੇ ਕਰਵਾਏ ਗਏ ਇਸ ਸੰਖੇਪ ਸਮਾਗਮ ਵਿੱਚ ਮੁੱਖ ਮਹਿਮਾਨ ਸੁਨੀਲ ਅਰੋੜਾ ਰਿਜੀਨਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ, ਸੰਜੀਵ ਮੋਂਗਾ ਸੀਨੀਅਰ ਮੈਨੇਜਰ, ਸਤਿੰਦਰਪਾਲ ਸਿੰਘ ਸੈਣੀ ਮੈਨੇਜਰ,  ਸਟਾਫ ਰੀਜਨਲ ਆਫਿਸ ਜਲੰਧਰ ਅਤੇ ਸ਼ਹਿਰ ਵਾਸੀਆਂ ਨੇ ਪ੍ਰੋਗਰਾਮ ਵਿਚ ਹੁੰਮ ਹੁਮਾ ਕੇ ਸ਼ਿਰਕਤ ਕੀਤੀ। ਇਸ ਮੌਕੇ ਸੁਨੀਲ ਅਰੋੜਾ ਵੱਲੋ ਲੋਕਾਂ ਨੂੰ ਆਜ਼ਾਦੀ ਅਤੇ ਭਾਰਤ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ  ਜਾਣੂ ਕਰਵਾਇਆ ਗਿਆ। ਮੈਨੇਜਰ ਸਤਿੰਦਰ ਸੈਣੀ ਨੇ ਬੈਂਕ ਦੀਆਂ ਵੱਖ ਵੱਖ ਸੇਵਿੰਗ, ਲੋਨ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਇਸ ਵੇਲੇ ਕਮਰਸ਼ੀਅਲ ਅਤੇ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਕਾਫੀ ਘੱਟ ਵਿਆਜ ਦਰਾਂ ਤੇ ਲੋਨ ਮੁਹਈਆ ਕਰਵਾ ਰਿਹਾ ਹੈ। ਬਾਕੀ ਬੈਂਕਾਂ ਦੇ ਮੁਕਾਬਲੇ ਫਿਕਸ ਡਿਪੋਜ਼ਿਟ ਉੱਤੇ ਵੀ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਸਬ ਤੋਂ ਵੱਧ ਵਿਆਜ ਦੱਰ ਮੁਹਈਆ ਕਰਵਾਈ ਜਾ ਰਹੀ ਹੈ। ਸਮਾਗਮ ਦੌਰਾਨ ਰੀਜਨਲ ਮੈਨੇਜਰ ਸੁਨੀਲ ਅਰੋੜਾ ਜੀ ਨੇ ਬਾਕੀ ਸਟਾਫ ਨਾਲ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਰਾਸ਼ਟਰ ਗਾਣ ਚਲਾਇਆ ਗਿਆ ਅਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ।

Post a Comment

0 Comments