ਅਮਰਜੀਤ ਸਿੰਘ ਜੰਡੂ ਸਿੰਘਾ- ਦੁੱਧ ਉਤਪਾਦਕ ਸਹਿਕਾਰੀ ਸਭਾ ਰਜ਼ਿ. ਜੰਡੂ ਸਿੰਘਾ ਵੱਲੋਂ ਦੁੱਧ ਉਤਪਾਦਕਾਂ ਲਈ ਬੋਨਸ ਵੰਡ ਸਮਾਗਮ ਸੁਸਾਇਟੀ ਪ੍ਰਧਾਨ ਚੈਂਚਲ ਸਿੰਘ ਦੀ ਅਗਵਾਈ ਚ ਕਰਵਾਇਆ ਗਿਆ। ਇਸ ਮੌਕੇ ਵੇਰਕਾ ਮਿਲਕ ਪਲਾਂਟ ਤੋਂ ਚੇਅਰਮੈਨ ਰਾਮੇਸ਼ਵਰ ਸਿੰਘ ਸਰਾਏ, ਜਰਨਲ ਮੈਨੇਜਰ ਆਸਿਤ ਸ਼ਰਮਾ, ਡਾਇਰੈਕਟਰ ਜਸਵਿੰਦਰ ਕੌਰ, ਡਾਇਰੈਕਟਰ ਪ੍ਰਦੀਪ ਕੁਮਾਰ ਜ਼ੋਸ਼ੀ, ਵੈਟਨਰੀ ਅਫਸਰ ਕੁਲਵਿੰਦਰ ਕੁਮਾਰ, ਕੋਆਪਰੇਟਿੱਵ ਬੈਂਕ ਮੈਨੇਜਰ ਸੁਮਨ ਸ਼ਰਮਾਂ, ਮੈਨੇਜਰ ਦੁੱਧ ਪ੍ਰਾਪਤੀ ਸੁਬੋਧ ਕੁਮਾਰ, ਡਿਪਟੀ ਮੈਨੇਜਰ ਅਵਨੀਤ ਸਿੰਘ ਮਾਨ, ਡਾ. ਭਾਰਤੀ ਰਾਜ, ਏਰੀਆਂ ਅਫਸਰ ਰਵਿੰਦਰ ਸਿੰਘ ਉਚੇਚੇ ਤੌਰ ਤੇ ਸਮਾਗਮ ਵਿੱਚ ਪੁੱਜੇ। ਜਿਨ੍ਹਾਂ ਦਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਚੈਚਲ ਸਿੰਘ, ਮੀਤ ਪ੍ਰਧਾਨ ਮਨਵੀਰ ਸਿੰਘ, ਰਮੇਸ਼ ਕੁਮਾਰ, ਸੁਖਵਿੰਦਰ ਸਿੰਘ, ਜਸਵੀਰ ਕੌਰ, ਕੁਲਵੀਰ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਜੰਡੂ ਸਿੰਘਾ ਅਤੇ ਲਾਗਲੇ ਪਿੰਡਾਂ ਦੇ ਦੁੱਧ ਉਤਪਾਦਕਾਂ ਨੂੰ ਦੱਸ ਲੱਖ, ਉਣੱਤੀ ਹਜ਼ਾਰ, ਇੱਕ ਸੌ ਬਾਈ ਰੁਪਏ ਦਾ ਮੁਨਾਫਾ ਵੰਡਿਆ ਗਿਆ ਹੈ। ਇਸ ਮੌਕੇ ਤੇ ਹਨੀ ਜ਼ੋਸ਼ੀ, ਸਰਪੰਚ ਰਣਜੀਤ ਸਿੰਘ ਮੱਲੀ, ਜਿਲ੍ਹਾਂ ਪ੍ਰੀਸ਼ਦ ਮੈਂਬਰ ਮਧੂ ਬਾਲਾ, ਜਸਵਿੰਦਰ ਸਿੰਘ ਸ਼ਾਹ, ਮਨਜੋਤ ਸਿੰਘ ਪ੍ਰਧਾਨ, ਅਰੁੱਨ ਗੋਲਡੀ, ਜਸਪਾਲ ਸਿੰਘ, ਸਾਬੀ ਬੰਗੜ ਅਤੇ ਹੋਰ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿੱਚ ਪ੍ਰਧਾਨ ਚੈਂਚਲ ਸਿੰਘ ਤੇ ਮੀਤ ਪ੍ਰਧਾਨ ਮਨਵੀਰ ਸਿੰਘ ਸੰਘਾ ਵਲੋਂ ਸਮਾਗਮ ਵਿਚ ਪੁੱਜੇ, ਦੁੱਧ ਉਤਪਾਦਕਾਂ ਅਤੇ ਵੇਰਕਾ ਮਿਲਕ ਪਲਾਂਟ ਦੇ ਮੁੱਖ ਅਹੁਦੇਦਾਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ।
0 Comments