ਆਦਮਪੁਰ ਵਿਖੇ ਰਵਿਦਾਸੀਆਂ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਭੱਲਕੇ 26 ਨਵੰਬਰ ਨੂੰਆਦਮਪੁਰ (ਬਲਵੀਰ ਕਰਮ, ਹਰਦੀਪ ਸਿੰਘ)-
ਰਵਿਦਾਸੀਆ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਭੱਲਕੇ 26 ਨਵੰਬਰ ਦਿਨ ਸ਼ਨੀਵਾਰ ਨੂੰ ਦਾਣਾਮੰਡੀ ਵਿਖੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਤੇ ਬਿਰਾਜਮਾਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਰਜ਼ਿ. ਪੰਜਾਬ ਬਲਾਕ ਆਦਮਪੁਰ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸ਼ਾਇਟੀ ਰਜ਼ਿ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਉਪ ਸੈਕਟਰੀ ਸੋਹਣਜੀਤ, ਕੈਸ਼ੀਅਰ ਸੁਰੇਸ਼ ਕੁਮਾਰ, ਉਪ ਕੈਸ਼ੀਅਰ ਸਰਵਣ ਲਾਲ, ਗੋਰਵ ਗਾਜੀਪੁਰ, ਮੋਹਨ ਲਾਲ, ਸੰਤੋਖ ਲਾਲ, ਸੋਡੀ ਰਾਮ, ਸੁਖਵਿੰਦਰ ਕੰਦੋਲਾ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਭੱਲਕੇ 26 ਨਵੰਬਰ ਨੂੰ ਦਾਣਾਮੰਡੀ ਵਿਖੇ ਸਮਾਗਮ ਸਬੰਧੀ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਸਵੇਰੇ 11 ਵਜੇ ਪਾਏ ਜਾਣਗੇ। ਉਪਰੰਤ ਗਾਇਕ ਵਿਜੈ ਹੰਸ, ਸਤਨਾਮ ਸਿੰਘ ਹੁਸੈਨਪੁਰ ਵਾਲੇ ਅਤੇ ਹੋਰ ਕਲਾਕਾਰ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕਰਨਗੇ। ਉਨ੍ਹਾਂ ਕਿਹਾ ਇਸ ਸਮਾਗਮ ਮੌਕੇ ਸੰਤ ਨਿਰੰਜਣ ਦਾਸ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ, ਸੰਤ ਪ੍ਰਦੀਪ ਦਾਸ ਜੀ ਕਠਾਰ ਵਾਲੇ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰਾ, ਸੰਤ ਸੁਖਵਿੰਦਰ ਦਾਸ ਜੀ ਪਿੰਡ ਢੱਡੇ, ਸੰਤ ਗੁਰਬਚਨ ਦਾਸ ਜੀ ਹਰਿਆਣਾ ਭੁੰਗਾ, ਸੰਤ ਲੇਖ ਰਾਜ ਜੀ ਨੂਰਪੁਰ, ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਵੀ ਸ਼ਿਰਕਤ ਕਰਨਗੇ ਅਤੇ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਰਜ਼ਿ. ਪੰਜਾਬ ਬਲਾਕ ਆਦਮਪੁਰ ਦੇ ਸਮੂਹ ਮੈਂਬਰਾਂ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Post a Comment

0 Comments