ਭੱਲਕੇ 13 ਨਵੰਬਰ ਨੂੰ ਪਿੰਡ ਮਾਣਕਰਾਏ ਵਿਖੇ ਲੱਗ ਰਹੇ ਅੱਖਾਂ ਦੇ ਫ੍ਰੀ ਆਪਰੇਸ਼ਨ ਕੈਂਪ ਅਤੇ ਫ੍ਰੀ ਮੈਡੀਕਲ ਕੈਂਪ ਦਾ ਆਦਮਪੁਰ ਵਾਸੀ ਭਰਭੂਰ ਲਾਭ ਉਠਾਉਣ- ਰਾਜ ਕੁਮਾਰ ਪਾਲਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਸਵ. ਸ. ਸੰਤੋਖ ਸਿੰਘ ਰਾਏ, ਸ. ਰਣਜੀਤ ਸਿੰਘ ਰਾਏ ਅਤੇ ਬੀਬੀ ਸੁਰਜੀਤ ਕੌਰ ਦੀ ਨਿੱਘੀ ਯਾਦ ਨੂੰ ਸਮਰਪਿੱਤ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਅਤੇ ਫ੍ਰੀ ਮੈਡੀਕਲ ਚੈਅਕੱਪ ਦਾ ਆਦਮਪੁਰ ਵਾਸੀ ਭਰਭੂਰ ਲਾਭ ਉਠਾਉਣ। ਆਦਮਪੁਰ ਵਾਸੀਆਂ ਨੂੰ ਅਪੀਲ ਕਰਦੇ ਹੋਏ, ਉੱਘੇ ਸਮਾਜ ਸੇਵਕ ਅਤੇ ਲਾਇਨਜ਼ ਕਲੱਬ ਆਦਮਪੁਰ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਪਾਲ ਨੇ ਦਸਿਆ ਕਿ ਇਹ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਾਇਨਜ਼ ਕਲੱਬ ਆਦਮਪੁਰ ਦੋਆਬਾ ਵਲੋਂ ਲਾਇਨਜ਼ ਆਈ ਹਸਪਤਾਲ ਚੇਰੀਟੇਬਲ ਸੋਸਾਇਟੀ ਦੀ ਵਿਸ਼ੇਸ਼ ਦੇਖਰੇਖ ਹੇਠ ਅਤੇ ਮਨੁੱਖੀ ਸਰੀਰ ਦਾ ਫ੍ਰੀ ਚੈਅਕੱਪ ਕੈਂਪ ਡਾ. ਪਵਨ ਮਿਗਲਾਨੀ (ਮਿਗਲਾਨੀ ਹਸਪਤਾਲ ਆਦਮਪੁਰ) ਵਲੋਂ 13 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਸਰਕਾਰੀ ਐਲੀਮੈਂਨਟਰੀ ਸਕੁਲ ਪਿੰਡ ਮਾਣਕਰਾਏ ਵਿਖੇ (ਆਦਮਪੁਰ) ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡੀਐਸਪੀ ਗੋਪਾਲ ਸਿੰਘ, ਐੱਸਐੱਚਉ ਹਰਦੀਪ ਸਿੰਘ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਇਹ ਕੈਂਪ ਕਮਲਜੀਤ ਸਿੰਘ ਰਾਏ ਯੂ.ਐਸ.ਏ, ਪਰਮਜੀਤ ਸਿੰਘ ਰਾਏ ਯੂ.ਕੇ, ਦੀਪਕ ਸਿੰਘ ਰਾਏ, ਵਰਿੰਦਰ ਕੌਰ ਢਿੱਲੋਂ, ਮਨਜੀਤ ਸਿੰਘ ਰਾਏ ਕਨੇਡਾ, ਵਿਕਰਮ ਸਿੰਘ ਢਿੱਲੋਂ ਕਨੇਡਾ, ਢਿੱਲੋਂ ਅਤੇ ਰਾਏ ਪਰਿਵਾਰ ਵਲੋਂ ਲਗਾਇਆ ਜਾ ਰਿਹਾ ਹੈ।  

Post a Comment

0 Comments